ਪੰਨਾ:Nar nari.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸੁਣ ਕੇ ਸਈਦ ਨੇ ਰਤਾ ਕੁ ਸੋਚਿਆ ਤੇ ਕਿਹਾ, ‘ਮਿਸ ਫਰੀਆ ! ਮੈਂ ਤੇਰੇ ਕੋਲੋਂ ਇਕ ਗੱਲ ਪੁੱਛਾਂ ? ’

‘ਬੜੇ ਸ਼ੌਕ ਨਾਲ, ਇਕ ਦੀ ਥਾਂ ਦੋ ਪੁਛੋ, ਤਿੰਨ ਪੁੱਛੋ ਅਤੇ ਜੇ ਦਿਲ ਕਰੇ ਤਾਂ ਪੁੱਛਦੇ ਜਾਓ । ’

ਮੈਂ ਪੁੱਛਦਾ ਹਾਂ ਕਿ ਕੀ ਤੇਰੇ ਨਾਲ ਪਿਆਰ ਕਰਨਾ ਜ਼ਰੂਰੀ ਐ ? ਮੇਰਾ ਖੇਤਲਬ ਐ, ਕੀ ਤੇਰੇ ਨਾਲ ਪਿਆਰ ਕੀਤੇ ਬਿਨਾਂ ਦੋਸਤੀ ਨਹੀਂ ਕੀਤੀ ਜਾ ਸਕਦੀ ?

‘ਬੜਾ ਅਜ਼ੀਬ ਸਵਾਲ ਐ ! ਭਲਾ ਪਿਆਰ ਤੋਂ ਬਿਨਾਂ ਦੋਸਤੀ ਕਿਸ ਤਰ੍ਹਾਂ ਹੋ ਸਕਦੀ ਏ ਅਤੇ ਦੋਸਤੀ ਤੋਂ ਬਿਨਾਂ ਪਿਆਰ ਵੀ ਤੇ ਨਹੀਂ ਕੀਤਾ ਜਾ ਸਕਦਾ। ਤੁਸੀਂ ਤੇ ਐਵੇਂ ਉਲਝਨਾਂ ਵਿਚ ਫਸ ਰਹੇ ਹੈ। ਇਹ ਕਹਿੰਦਿਆਂ ਉਸ ਦੀਆਂ ਗੱਲਾਂ ਤੇ ਲਾਲੀ ਆ ਗਈ । 'ਮੈਂ ਤੇ ਕਦੀ ਇਹੋ ਜਹੀਆਂ ਗੱਲਾਂ ਨਹੀਂ ਸੋਚੀਆਂ ਅਤੇ ਇਹੋ ਜਹੀਆਂ ਗੱਲਾਂ ਬਾਰੇ ਸੋਚਦਾ ਵੀ ਕੌਣ ਐ ? ਸੋਚ ਵਿਚਾਰ ਲਈ ਹੋਰ ਥੋੜੀਆਂ ਗੱਲਾਂ ਨੇ। ’

‘ਫਰੀਆ ! ਮੈਂ ਇਕ ਨਵੀਂ ਦੁਨੀਆਂ ਦੀਆਂ ਹੱਦਾਂ ਤੇ ਖੜਾ ਹਾਂ ਉ ਦੇ ਅੰਦਰ ਦਖਲ ਹੋਣ ਤੋਂ ਪਹਿਲਾਂ ਮੈਂ ਬਹੁਤ ਸੋਚਣਾ ਚਾਹੁੰਦ ਹਾਂ,ਪਰ ਅਬ ਮੁਸੀਬਤ ਹੈ ਕਿ ਸੋਚ ਹੀ ਨਹੀਂ ਸਕਦਾ ......ਪਰ ਮੈਂ ਸੋਚਾਂਗਾ ਜ਼ਰੂਰ, ਇਸ ਦੇ ਬਰੀ ਗੁਜ਼ਾਰਾ ਨਹੀਂ ਹੋਵੇਗਾ।

ਫਰੀਆ ਦੀਆਂ ਗੱਲਾਂ ਹੋਰ ਲਾਲ ਹੋ ਗਈਆਂ, “ਤੁਸੀਂ ਬਿਲਕੁਲ ਬੱਚੇ ਹੋ। ਇਸ ਤੋਂ ਬਗੈਰ ਹੀ ਚੰਗੀ ਤਰਾਂ ਗੁਜ਼ਾਰਾ ਹੋ ਜਾਏਗਾ, ਤੁਸੀਂ...ਤੁਸੀ... ਆਖਰ ਤੁਸੀਂ ਚਾਹੁੰਦੇ ਕੀ ਹੈ ?

ਫਰੀਆ ਦੇ ਇਸ ਸਵਾਲ ਨੇ ਸਈਦ ਨੂੰ ਪਰੇਸ਼ਾਨ ਕਰ ਦਿੱਤਾ ! ਮੈਂ...ਮੈਂ-.ਕੀ... ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਕੋਲ ਰਹੋ।

ਇਹ ਕਹਿਕੇ ਸਈਦ ਨੂੰ ਇਸ ਤਰਾਂ ਲੱਗਾ ਜਿਵੇਂ ਉਸਦੀ ਛਾਤੀ ਇਕ ਦਖ ਖਾਲੀ ਹੋ ਗਈ ਸੀ, ਜਿਵੇਂ ਮੋਟਰ ਦੇ ਟਾਇਰ ਵਿਚੋਂ ਹਵਾ ।

੮੬.