ਪੰਨਾ:Nar nari.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਕਲ ਗਈ ਹੋਵੇ । ਉਹ ਬੜਾ ਘਬਰਾ ਕੇ ਉਠਿਆ ਤੇ ਜਲਦੀ ਨਾਲ ਕਮਰੇ ਵਿਚੋਂ ਬਾਹਰ ਨਿਕਲ ਗਿਆ। ਫਰੀਆ ਬੈਠੀ ਰਹੀ। ਉਸ ਦਾ ਖ਼ਿਆਲ ਸੀ ਕਿ ਉਹ ਜਲਦੀ ਹੀ ਵਾਪਸ ਆ ਜਾਏਗਾ। ਜਦੋਂ ਦਸ ਪੰਦਰਾਂ ਮਿੰਟ ਬੀਤ ਗਏ ਉਹ ਉਠਕੇ ਬਾਹਰ ਛੱਜੇ ਵਿਚੋਂ ਦੇਖਣ ਲੱਗੀ। ਸਈਦ ਓਥੇ ਨਹੀਂ ਸੀ ਫਰੀਆਂ ਬੜੀ ਹੈਰਾਨ ਸੀ ਕਿ ਉਹ ਉਸ ਨੂੰ ਇਕ ਲਿਆਂ ਛੱਡਕੇ ਕਿਥੇ ਚਲਾ ਗਿਆ ਏ । ਉਹ ਕਮਰੇ ਵਿਚ ਬੈਠ ਕੇ ਉਡੀਕ ਕਰਨ ਲੱਗੀ ।

ਵੱਡੇ ਹੌਸਲੇ ਤੋਂ ਕੰਮ ਲੈ ਕੇ ਜਦੋਂ ਸਈਦ ਵਾਪਸ ਆਇਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਹੌਲੀ ਜਹੀ ਬੂਹਾ ਖੜਕਾਇਆ। ਦਰਵਾਜ਼ਾ ਖੁਲ ਗਿਆ ਅਤੇ ਫਰੀਆ ਨੇ ਦਰਵਾਜ਼ਾ ਢੰਦਿਆਂ ਕਿਹਾ, ਤੁਹਾਨੂੰ ਸ਼ਰਮ ਨਹੀਂ ਆਉਂਦੀ, ਐਨਾ ਚਿਰ ਲਾ ਕੇ ਵਾਪਸ ਆਏ ਓ । ਖੈਰ, ਇਹ ਗੱਲਾਂ ਮਗਰ ਹੋਣਗੀਆਂ। ਹੁਣ ਦੱਸੋ ਕਿ ਖਾਣਾ ਕੀ ਏ ਤੇ ਕਿੱਥੇ ਖਾਣਾ ਏ ? ਮੈਨੂੰ ਬੜੀ ਭੁੱਖ ਲੱਗੀ ਏ ।

ਉਹ ਅਜੇ ਕੁਛ ਕਹਿਣ ਹੀ ਵਾਲਾ ਸੀ ਕਿ ਉਸ ਦੀ ਨਜ਼ਰ ਵਿਛੋਂ ਹੋਏ ਪਲੰਘ ਤੇ ਪਈ। ਉਸ ਉਤੇ ਉਸ ਦਾ ਉਹ ਨਾਵਲ ਪਿਆ ਸੀ, ਜਿਹੜਾ ਉਸ ਨੇ ਅਜੇ ਅੱਧਾ ਹੀ ਪੜ੍ਹਿਆ ਸੀ। ਉਸ ਦੇ ਬੂਟਾਂ ਦੇ ਚਾਰੇ ਜੋੜ ਸੁਹਣੀ ਤਰੁ ਪਲੰਘ ਦੇ ਹੇਠਾਂ ਰਖੇ ਹੋਏ ਸਨ, ਚਮੜੇ ਦੇ ਟਕੇਸ ਇਕ ਪਾਸੇ ਕਰ ਟਿਕਾ ਦਿੱਤੇ ਗਏ ਸਨ,ਸਾਹਮਣੇ ਬਾਰੀ ਵਿਚ ਉਸਦਾ ਟਾਈਮ ਪੀਸ ਪਿਆ ਸੀ। ਸੱਜੇ ਪਾਸੇ ਗੁਸਲਖਾਨੇ ਦਾ ਦਰਵਾਜ਼ਾ ਖੁਲਾ ਸੀ ਤੇ ਸਟੈਂਡ ਉਤੇ ਤੌਲੀਆ ਲਟਕ ਰਿਹਾ ਸੀ । ਨਾਲ ਹੀ ਉਸ ਨੂੰ ਇਸ ਤਰਾਂ ਲੱਗਾ, ਜਿਵੇਂ ਉਹ ਚਿਰਾਂ ਤੋਂ ਉਸ ਕਮਰੇ ਵਿਚ ਰਹਿ ਰਿਹਾ ਸੀ ਤੇ ਫਰੀਆਂ ਨੂੰ ਤੇ ਉਹ ਆਦਿ ਕਾਲ ਤੋਂ ਜਾਨਦਾ ਪਛਾਣਦਾ ਸੀ। ਇਸ ਨਵੀਂ ਹਾਲਤ ਤੋਂ ਉਸ ਨੂੰ ਬੜਾ ਆਨੰਦ ਪ੍ਰਾਪਤ ਹੋਇਆ।

ਸਈਦ ਨੇ ਪ੍ਰਸੰਨਤਾ ਨਾਲ ਕਿਹਾ, ਫਰੀਆ, ਬਈ ਇਕ ਗੱਲ ਦਾ ਘਾਟਾ ਰਹਿ ਗਿਆ ਏ, ਐਧਰ ਜੰਗਲੇ ਉਤੇ ਤੇਰੀ ਧੋਤੀ ਹੋਈ ਬਨੇ ਲਟਕੀ ਹੋਈ ਹੋਣੀ ਚਾਹੀਦੀ ਏ ਅਤੇ ਨਾਲ ਵਾਲਾ ਕਮਰਾ ਖਾਲੀ ਪਿ

੮੭.