ਪੰਨਾ:Nar nari.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਰੀਆ ਖੁਸ਼ ਸੀ ਕਿ ਉਸ ਨੂੰ ਐਨਾ ਚੰਗਾ ਸਾਥੀ ਮਿਲ ਗਿਆ ਏ, ਜਿਸ ਦੇ ਦਿਲ ਵਿਚ ਰਤਾ ਜਿੰਨੀ ਵੀ ਧੋਖੇਬਾਜ਼ੀ ਨਹੀਂ ਸੀ ਅਤੇ ਸਈਦ ਖੁਸ਼ ਸੀ ਕਿ ਉਸ ਨੂੰ ਇਕ ਔਰਤ ਮਿਲ ਗਈ ਏ, ਜ਼ਿੰਦਗੀ । ਵਿਚ ਪਹਿਲੀ ਵਾਰ ਇਕ ਅਜਿਹੀ ਔਰਤ ਮਿਲ ਗਈ, ਜਿਸਨੂੰ ਉਹ । ਛੋਪ ਕੇ ਦੇਖ ਸਕਦਾ ਸੀ । ਬਿਨਾਂ ਸੰਕੋਚ ਦੇ ਗੱਲਾਂ ਕਰ ਸਕਦਾ ਸੀ, । ਜਿਹੜੀ ਬੜੇ ਸਲੀਕੇ ਵਾਲੀਸੀਡੇ ਉਸਨੂੰਖੁਸ਼ ਰਖਣ ਦੇ ਢੰਗ ਜਾਣਦੀ

ਫਰੀਆ ਨਿਰਸੰਦੇਹ ਬੜੀ ਸਲੀਕੇ ਵਾਲੀ ਸੀ, ਧਰ ਸਭ ਤੋਂ | ਵੱਡੀ ਵਿਸ਼ੇਸ਼ਤਾ ਉਸ ਵਿਚ ਇਹ ਸੀ ਕਿ ਉਸ ਵਿਚ ਵਫਾਦਾਰੀ ਸੀ । ਅਜਹੀ ਵਫਾਦਾਰੀ ਜ਼ਿਹੜੀ ਸਿਆਲ ਵਿਚ ਭਖਦੇ ਕੋਲਿਆਂ ਵਿਚ ਨਜ਼ਰ ਆਉਂਦੀ ਏ । ਉਹਨਾਂ ਨੂੰ ਇਕੱਠਿਆਂ ਰਹਿੰਦਿਆਂ ਦੋ ਹਫਤੇ ਬੀਤ ਗਏ ਸਨ ਅਤੇ ਦੋਹਾਂ ਨੂੰ ਹੀ ਕੁਛ ਇਸ ਤਰਾਂ ਲਗਦਾ ਸੀ ਜਿਵੇਂ ਉਹ ਹਮੇਸ਼ਾਂ ਤੋਂ ਹੀ ਇਕੱਠੇ ਰਹਿ ਰਹੇ ਸਨ । ਫਰੀਆਂ ਆਪਣੇ ਬਾਰੇ ਕੁਛ ਵੀ ਨਹੀਂ ਸੀ ਸੋਚਣਾ ਚਾਹੁੰਦਾ, ਧਰ ਸਈਦ ਦੇ ਦਿਮਾਗ ਵਿਚ ਇਹ ਖਿਆਲ ਕਦੀ ਕਦੀ ਭਿਨਭਿਨਾਉਂਦੀ ਹੋਈ ਮੱਖੀ ਵਾਂਗ ਆ ਵੜਦਾ ਸੀ ਕਿ ਜੇ ਉਸ ਦੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੇ ਉਨਾਂ ਨੂੰ ਇਕ ਠਆਂ ਦੇਖ ਲਿਆ ਤਾਂ ਕੀ ਹੋਵੇਗਾ?ਇਹ ਖਿਆਲ ਆਉਂਦਿਆਂ ਹੀ ਉਹ ਘਬਰਾ ਜਾਂਦਾ ਕਿ ਸਾਰੀ ਦੁਨੀਆਂਇਕ ਦਮ ਰੁਕ ਜਾਏ, ਸਾਰੀ ਵ ਪੱਥਰ ਬਣ ਜਾਣ, ਪਰ ਉਹ ਤਰ੍ਹਾਂ ਅਟੱਲ ਰਹਿਣ ।

ਫੇਰ ਉਹ ਸੋਚਣ ਲੱਗ ਪੈਂਦਾ-ਮੈਂ ਕਿਸੇ ਦਾ ਦਬੈਲ ਤੇ ਨਹੀਂ, ਜਿਸ ਤਰ੍ਹਾਂ ਬਾਹਵਾਂ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਹਾਂ, ਹੋਰਨਾਂ ਨੂੰ ਇਸ ਨਾਲ ਕੀ ਮਤਲਬ ? ਮੈਂ ਜੇ ਸ਼ਰਾਬ ਪੀਣੀ ਚਾਹੁੰਦਾ ਹਾਂ ਤਾਂ ਇਸ ਵਿਚ ਕਿਸੇ ਦੇ ਪਿਓ ਦਾ ਕੀ ਜਾਂਦਾ ਏ ? ਜੇ ਕਿਸੇ ਔਰਤ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਹਾਂ ਤਾਂ ਇਸ ਵਿਚ ਕਿਸੇ ਦੀ ਇਜਾਜ਼ਤ ਲੈਣ ਦਾ ਮਤਲਬ ਹੀ ਕੀ ਏ ? ਕੀ ਮੈਂ ਆਪਣੇ ਕੀਤੇ ਦਾ ਆਪ ਜ਼ਿੰਮੇਵਾਰ ਨਹੀਂ...?"

੯੭੯.