ਪੰਨਾ:Nar nari.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰ ਉਹ ਸੋਚਦਾ ਕਿ ਅਜਿਹੀਆਂ ਗੱਲਾਂ ਸੋਚਣ ਦਾ ਕੀ ਫੈਦਾ? ਉਸ ਵਿਚ ਏਨੀ ਤਾਕਤ ਨਹੀਂ ਕਿ ਉਹ ਸਮਾਜਕ ਕਮਜ਼ੋਰੀਆਂ ਦੂਰ ਕਰ ਸਕੇ ਉਹ ਇਕ ਸਧਾਰਣ ਆਦਮੀ ਹੈ ਜਿਸ ਦੀ ਕਮਜ਼ਰ ਆਵਾਜ਼ ਇਸ ਰੌਲੇ ਗੌਲੇ ਵਾਲੇ ਸੰਸਾਰ ਵਿਚ ਕਦੀ ਨਹੀਂ ਉੱਭਰ ਸਕਦੀ । ਇਸ ਖਿਆਲ ਨਾਲ ਉਹ ਚਿੰਤਾਤੁਰ ਹੋ ਜਾਂਦਾ ਕਿ ਇਕ ਨਾ ਇਕਦਿਨ ਉਹ ਫੜਿਆ ਜਾਏਗਾ ਅਤੇ ਉਸ ਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਸਾਹਮਣੇ ਜ਼ਲੀਲ ਹੋਣਾ ਪਵੇਗਾ । ਅਪਣੀ ਮਰਜ਼ੀ ਤੋਂ ਬਿਲਕੁਲ ਉਲਟ ਅਤੇ ਉਹ ਬਿਲਕੁਲ, ਬੇਵੱਸ ਹੋਵੇਗਾ । ਉਸ ਦੀਆਂ ਸਾਰੀਆਂ ਕਾਮਨਾਵਾਂ ਵਿਚ ਹੀ ਰਹਿ ਜਾਣਗੀਆਂ, ਉਸ ਦਾ ਸਿਰ ਝੁਕ ਜਾਏਗਾ, ਬਿਨਾਂ ਕਿਸੇ ਸ਼ਰਮਿੰਦਗੀ ਦੇ ਉਸ ਨੂੰ ਸ਼ਰਮਿੰਦਿਆਂ ਹੋਣਾ ਪਏਗਾ।

ਇਕ ਦਿਨ ਏਸੇ ਤਰਾਂ ਹੀ ਹੋਇਆ। ਉਹ ਦੋਵੇਂ ਚਾਰਲੀ ਚੈਪਲਿਨ ਦੀ ਫ਼ਿਲਮ 'ਮਾਡਰਨ ਟਾਈਮਜ਼' ਦੇਖਣ ਗਏ ! ਜਦੋ ਖਲ ਖਤਮ ਹੋਇਆ ਤੇ ਇਹ ਸਿਨੇਮਾ ਹਾਲ ਵਿਚੋਂ ਬਾਹਰ ਨਿਕਲੇ ਤਾਂ ਇਕ 'ਆਦਮੀ ਨੇ ਇਨ੍ਹਾਂ ਵੱਲ ਧਿਆਨ ਨਾਲ ਵੇਖਿਆ । ਫਰੀਆ ਨੇ ਸਈਦ ਨੂੰ ਕਿਹਾ, 'ਇਹ ਆਦਮੀ ਤੁਹਾਡੇ ਵੱਲ ਘੂਰ ਘੂਰ ਕੇ ਦੇਖ ਰਿਹਾ ਏ, ਤੁਹਾਡਾ ਕੋਈ ਦੋਸਤ ਤੇ ਨਹੀਂ ?

ਜਦੋਂ ਸਈਦ ਨੇ ਉਸ ਆਦਮੀ ਵੱਲ ਦੇ ਖੁਆ, ਜਿਵੇਂ ਉਸ ਦੇ ਪੈਰਾਂ ਹੇ ਧਰਤੀ ਨਿਕਲ ਗਈ ਸ , ਉਹ ਉਸ ਦਾ ਇਕ ਦੂਰੋ - ਰਿਸ਼ਤੇਦਾਰ ਸੀ, ਜਿਹੜਾ ਲਾਹੌਰ ਦੇ ਹੀ ਕਿਸੇ ਕਾਲਜ ਵਿਚ ਪੜਦਾ ਸੀ । ਉਸਨੇ ਸਿਰ ਦੇ ਇਸ਼ਾਰੇ ਨਾਲ ਉਸ ਦੇ ਸਲਾਮ ਦਾ ਉਤਰ ਦਿਤਾ ਅਤੇ ਫਰੀਆ ਨੂੰ ਓਥੇ ਹੀ ਛੱਡ ਕੇ ਜਲਦੀ ਨਾਲ ਉਸ ਭੀੜ ਵਿਚ ਵੜ ਗਿਆ, ਜਿਹੜੀ ਵਡੇ ਦਰਵਾਜ਼ਿਓਂ ਨਿਕਲ ਰਹੀ ਸੀ ।

ਬਾਹਰ ਨਿਕਲ ਕੇ ਜਿਹੜਾ ਪਹਿਲਾ ਟਾਂਗ ਨਜ਼ਰ ਆਇਆ ਸਈਦ ਛਾਲ ਮਾਰ ਕੇ ਉਸ ਵਿਚ ਜਾ ਬੈਠਾ। ਏਨੇ ਨੂੰ ਫਰੀਆ ਵੀ ਉਥੇ ਪਹੁੰਚ ਗਈ । ਜਲਦੀ ਨਾਲ ਉਸ ਟਾਂਗੇ ਵਿਚ ਬਿਠਾ ਕੇ ਉਹ ਘਰ ਵੱਲ ਤੁਰ ਪਿਆ। ਰਾਹ ਵਿਚ ਉਨ੍ਹਾਂ ਨੇ ਕੋਈ ਗੱਲ ਨਾ ਕੀਤੀ,

੯੦.