ਪੰਨਾ:Nar nari.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਜਿਉਂ ਹੀ ਉਹ ਕਮਰੇ ਵਿਚ ਵੜੇ, ਫਰੀਆ ਬੋਲੀ ਇਹ ਇਕ ਦਮ ਤੁਹਾਨੂੰ ਕੀ ਹੋ ਗਿਆ ਏ ? ਉਹ ਕੌਣ ਸੀ, ਜਿਸ ਤੋਂ ਇਸੇ ਤਰ੍ਹਾਂ ਡਰ ਕੇ ਤੁਸੀਂ ਮੈਨੂੰ ਛੱਡ ਕੇ ਦੌੜ ਗਏ ?

ਟੋਪੀ ਲਾਹ ਕੇ ਸਈਦ ਨੇ ਪਲੰਘ ਉਤੇ ਸੁਟ ਦਿਤੀ ਅਤੇ ਕਹਿਣ ਲੱਗਾ “ਮੈਂ” ਉਹਦਾ ਨਾਂ ਤੇ ਨਹੀਂ ਜਾਣਦਾ, ਪਰ ਉਹ ਮੇਰਾ ਰਿਸ਼ਤੇਦਾਰ ਹੈ । ਹੁਣ ਗੱਲ ਉਡਦੀ ਉਡਦੀ ਪਤਾ ਨਹੀਂ ਕਿਥੋਂ ਤੀਕ ਪਹੁੰਚ ਚਾਏਗੀ......"

ਫਰੀਆ ਉੱਚੀ ਉੱਚੀ ਹੱਸ ਪਈ, ਬੱਸ ? ਬੱਸ ਏਨੀ ਕੁ ਗੱਲ ਨੇ ਹੀ ਤੁਹਾਨੂੰ ਕਹਾਣੀ ਬਣਾ ਦਿਤਾ ਚੀ ਜਾਓ ਪਰੇ...ਕਿਹੜੀ ਗਲ ਕਿਥੋਂ ਤੀਕ ਪਰੀਚੇਗੀ...ਤੁਸੀਂ ਬੜੇ ਵਹਿਮੀ ਓ...ਚਲੋ, ਏਧਰ ਆਓ, ਮੈਂ ਤੁਹਾਡੇ ਗਲ ਤੇ ਮਾਲਸ਼ ਕਰ ਦਵਾਂ। ਏਧਰ ਓਧਰ ਦੀਆਂ ਸ਼ੁਰੂ ਕਰ ਦਿਓਗੇ ਤਾਂ ਮੈਨੂੰ ਯਾਦ ਨਹੀਂ ਰਹੇਗਾ : ਕੱਲ ਦਾ ਤੁਹਾਡਾ ਗਲਾ ਖਰਾਬ ਹੈ... ਬੱਸ ਹੁਣ ਮੈਂ ਕੁਛ ਨਹੀ ਸੁਣਾਂਗੀ...ਏਸੇ ਕੁਰਸੀ ਤੇ ਬੈਠ ਜਾਓ...ਠਹਿਰੋ ! ਕੋਟ ਮੈਂ ਲਾਹ ਦੇ ਆ।” ਕੋਟ ਤੇ ਟਾਈ ਲਾਹ ਕੇ ਫਰੀਆ ਸਈਦ ਦੇ ਗਲ ਤੇ ਕਿਸੇ ਤੇਲ ਨਾਲ ਮਾਲਸ਼ ਕਰਨ ਲੱਗੀ ਅਤੇ ਕੁਝ ਚਿਰ ਲਈ ਉਹ ਆਪਣੇ ਰਿਸ਼ਤੇਦਾਰ ਦਾ ਖਿਆਲ ਭੁੱਲ ਗਿਆਂ ।

ਮਾਲਸ਼ ਕਰਦਿਆਂ ਫਰੀਆ ਨੇ ਸਈਦ ਨੂੰ ਕਿਹਾ, 'ਉਹ ਡਿਨਰ ਖਾਣਾ ਤੇ ਅਸੀਂ ਭੁੱਲ ਹੀ ਗਏ । ਘਬਰਾ ਕੇ ਤੁਸੀਂ ਏਧਰ ਦੌੜ ਆਏ ਅਤੇ ਸਾਰਾ ਪ੍ਰੋਗਰਾਮ ਉਲਟ ਪੁਲਟ ਹੋ ਗਿਆ । ਮੇਰੀ ਮਰਜੀ ਇਹ ਸੀ ਕਿ ਸਿਨੇਮਾ ਮਗਰੋਂ ਖਾਣਾ ‘ਸਟਿਫਿਲਜ਼’ ਵਿਚ ਖਾਵਾਂਗੇ ਅਤੇ ਇਸ ਤਰਾਂ ਐਤਵਾਰ ਦੀ ਅੱਯਾਸ਼ੀ ਪੂਰੀ ਹੋ ਜਾਏਗੀ । ਹੁਣ ਕੀ ਮਰਜ਼ੀ ਏ?”

‘ਮੇਰੀ ਮਰਜ਼ੀ ਕੀ ਪੁੱਛਦੇ ਓ, ਚਲੋ, ਪਰ ਮੈਨੂੰ ਤੇ ਭੁੱਖ ਨਹੀਂ ਅਤੇ ਮੇਰਾ ਗਲ ਵੀ ਖਰਾਬ ਹੈ। ’’

ਤਾਂ ਇਸ ਤਰਾਂ ਕਰੋ, ਦੌੜ ਕੇ ਹੇਠਾਂ ਇਕ ਡਬਲ ਰੋਟੀ ਲੈ ਆਓ, ਥੋੜਾ ਜਿਹਾ ਮੱਖਨ ਤੇ ਪਨੀਰ ਏਥੇ ਪਿਆ ਏ । ਜਾਮ ਵੀ ਏ,ਜੋ

੯੧.