ਪੰਨਾ:Nar nari.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਰਪੋਕ ਦਿਲ ਨੂੰ ਛੂਹ ਗਿਆ ਅਤੇ ਮੱਥੇ ਦਾ ਪਸੀਨਾ ਪੂੰਝਦਾ ਹੋਇਆ ਉਹ ਫਰੀਆਂ ਤੋਂ ਵੱਖਰਾ ਹੋ ਗਿਆ । ਫਰੀਆ ਦੇ ਭੜਕੇ · ਹੋਏ ਜਜ਼ਬਿਆਂ ਨੂੰ ਜ਼ਬਰਦਸਤ ਧੱਕਾ ਵਜਾ ਘੁੱਟੀ ਹੋਈ ਆਵਾਜ਼ ਵਿਚ ਉਸ ਨੇ ਸਿਰਫ ਏਨਾ ਕਿਹਾ, ਕੀ ਗੱਲ ਐ ਸਈਦ ?

‘‘ਕੁਛ ਨਹੀਂ ’’ ਕਹਿੰਦਿਆਂ ਸਈਦ ਨੇ ਗਰਦਨ ਨਵੀਂ ਪਾ ਲਈ, ਜ਼ਬਾਨ ਲੜਖੜਾਈ, ‘‘ ਮੈਂ...ਮੈਂ... ਤੇਰੇ ਲਾਇਕ ਨਹੀਂ ਹਾਂ।

ਇਹ ਸੁਣਦਿਆਂ ਫਰੀਆ ਦੇ ਬਣ? ਪਿਆਰ ਭਰੀ ਆਵਾਜ਼ ਨਾਲ ਖੁੱਲ੍ਹੇ , ਡਾਰਲਿੰਗ ’’ ਕਹਿ ਕੇ ਉਹ ਉਠੀ ਅਤੇ ਆਪਣੀਆਂ ਬਾਹਾਂ ਸਈਦ ਦੇ ਗਲ ਵਿਚ ਪਾਉਂਦਿਆਂ ਉਹ ਬੋਲੀ, ਮੂਰਖ ਨਾ ਬਣੇ ।

ਸਈਦ ਨੇ ਉਸ਼ੇ ਕਮਜ਼ੋਰ ਆਵਾਜ਼ ਵਿਚ ਉਤਰ ਦਿਤਾ, ‘‘ਮੈਂ ਆਪ ਨਹੀਂ ਬਣਦਾ। ਮੁਰਖ ਜਾਂ ਕਇਰ ਜੋ ਕੁਛ ਵੀ ਮੈਂ ਹਾਂ, ਮੇਰੇ ਵਾਤਾਵਰਣ ਦਾ ਹੀ ਕ੍ਰਿਸ਼ਮਾ ਏ।’ ਇਹ ਕਹਿੰਦਿਆਂ ਉਸ ਨੇ ਫਰੀਆ ਦੀਆਂ ਬਾਹਵਾਂ ਪਰੇ ਕਰ ਦਿਤੀਆਂ । ਹੁਣ ਉਸਦੇ ਬੋਲ ਵਿਚ ਗ਼ਮ ਵੀ ਆ ਰਲਿਆ। ‘‘ਮੇਰੇ ਤੇ ਤੇਰੇ ਵਿਚ ਬੜਾ ਫ਼ਰਕ ਹੈ। ਤੂੰ ਆਜ਼ਾਦ ਵਾਤਾਵਰਣ ਵਿਚ ਜੰਮੀ ਏ ਅਤੇ ਜਿਸ ਤਰਾਂ ਹੁਣੇ ਕਿਹਾ ਏ, ਤੂੰ ਕਿਸੇ ਥਾਂ ਵੀ ਨਿਝੱਕ ਹੋ ਕੇ ਮੈਨੂੰ ਡਾਰਲਿੰਗ ਕਹ ਸਕਦੀ ਹੈ,ਪਰ ਏਥੇ ਇਕਲਿਆਂ ਵੀ ਤੈਨੂੰ ਡਾਰਲਿੰਗ ਕਹਿੰਦਿਆਂ ਮੇਰੀ ਜ਼ਬਾਨ ਥਿੜਕੇਗੀ। ਤੈਨੂੰ ਪਤਾ ਏ ਕਿ ਤੇਰਾ ਮੰਡਲ ਕੀ ਏ, ਪਰ ਮੈਨੂੰ ਮੇਰਾ ਮੰਤਵ ਹੋਰ ਦਸਿਆ ਏ। ਤੇਰਾ ਸਰੀਰ ਆਜ਼ਾਦ ਹੈ, ਪਰ ਮੇਰਾ ਸਰੀਰ ਮੇਰੇ ਗਲਤ ਵਾਤਾਵਰਨ ਦੇ ਸੰਗਲਾਂ ਵਿਚ ਜਕੜਿਆ ਹੋਇਆ ਏ। ਤੂੰ ਮੁਕੰਮਲ ਹੈ ਤੇ ਤੈਨੂੰ ਅਧੂਰਾਂ ਛੱਡ ਦਿਤਾ ਗਿਆ ਏ।

ਫਰੀਆ, ਜਿਸ ਦੇ ਕੰਨਾਂ ਵਿਚ ਸਈਦ ਦੀਆਂ ਮਰਦਾਨਾ

੯੩.