ਪੰਨਾ:Nar nari.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰਕਤਾਂ ਦੀ ਗੂੰਜ ਅਜੇ ਤਕ ਭਿਨਭਨਾ ਰਹੀ ਸੀ, ਸਈਦ ਦੀਆਂ ਇਨ੍ਹਾਂ ਬੇਥਵੀਆਂ ਗਲਾਂ ਦਾ ਕੋਈ ਮਤਲਬ ਨਾ ਸਮਝੀ। ਬੋਲੀ, ਪਤਾ ਨਹੀਂ, ਤੁਸੀਂ ਇਹ ਕੀ ਕਹਿ ਰਹੇ ਹੋ ?

ਸ਼ਈਦ ਪਲੰਘ ਤੇ ਬੈਠ ਗਿਆ । ਜੇਬ ਵਿਚੋਂ ਸਿਗਰਟ ਕੱਢ ਕੇ ਉਸ ਨੇ ਫਰੀਆ ਵਲ ਦੇਖਿਆ, ਜਿਸ ਦੀ ਨਿੱਘੀ ਨਿੱਘੀ ਛੁਹ ਵਿਚੋਂ ਉਹ ਹੁਣੇ ਨਿਕਲਿਆ ਸੀ ਅਤੇ ਇਸ ਖਿਆਲ ਨਾਲ ਕਿ ਉਸ ਨੇ ਫਰੀਆ ਦੇ ਭੜਕੇ ਹੋਏ ਜਜ਼ਬਿਆਂ ਨੂੰ ਅਧੂਰਾ ਛੱਡ ਦਿਤਾ ਸੀ, ਉਸ ਨੂੰ ਬੜੀ ਘਣਾ ਹੋਈ। ਬੋਲਿਆ ਤੂੰ ਮੇਰੀ ਗੁੰਝਲਦਾਰ ਗੱਲਾਂ ਨਹੀਂ ਸਮਝੇਗੀ, ਫੜੇਆ ! ਕਿਉਂਕਿ ਤੇਰੇ ਜੀਵਨ ਦੀਆਂ ਤਾਰਾਂ ਬਿਲਕੁਲ ਸਿਧੀਆਂ ਨੇ...ਪਰ ਏਥੇ... ਮੇਰੇ ਦਿਮਾਗ ਵਿਚ ਗੁੰਝਲਾਂ ਤੋਂ ਬਿਨਾਂ ਹੋਰ ਕੁਛ ਵੀ ਨਹੀਂ ...ਮੈਂ ਪਹਿਲਾਂ ਵੀ ਤੈਨੂੰ ਕਹਿ ਚੁੱਕਾ ਹਾਂ ਤੇ ਇਕ ਵਾਰੀ ਫੇਰ ਕਹਿੰਦਾ ਹਾਂ, ਫਆ ਮੈਂ ਤੇਰੇ ਲਾਇਕ ਨਹੀਂ ਹਾਂ ।

‘‘ਪਰ ਕਿਉਂ? ’’ ਫਰੀਆ ਨੇ ਖਿਝ ਕੇ ਪੁਛਿਆ ।

‘‘ਦਸਨਾ ਏ..ਪਰ ਇਸ ਤੋਂ ਪਹਿਲਾਂ ਤੂੰ ਮੇਰੇ ਕੋਲੋਂ ਇਹ ਪੁੱਛ ਕੀ ਮੈਂ ਤੈਨੂੰ ਆਪਣੀ ਔਰਤ ਬਣਾਕੇ ਆਪਣੇ ਘਰ ਲੈ ਜਾ ਸਕਦਾ ਹਾਂ ? ’’

ਪਰ ਮੈਂ ਤੁਹਾਨੂੰ ਕਦੋਂ ਕਿਹਾ ਏ ਕਿ ਮੇਰੇ ਨਾਲ ਵਿਆਹ ਕਰੋ ।

ਸਈਦ ਨੇ ਸਿਗਰਟ ਲਾਇਆ ਅਤੇ ਰਤਾ ਕੁ ਸੋਚ ਕੇ ਬੋਲਿਆ ਠੀਕ ਐ, ਤੂੰ ਮੈਨੂੰ ਨਹੀਂ ਕਿਹਾ, ਪਰ ਮੈਂ ਕਈ ਵਾਰੀ ਆਪਣੇ ਦਲ ਵਿਚ ਸਵਾਲ ਕੀਤਾ ਏ ਤੇ ਮੈਨੂੰ ਹਮੇਸਾਂ ਇਹੋ ਜਵਾਬ ਮਿਲਿਆ ਏ ਕਿ ਸਈਦ ਤੇਰੇ ਵਿਚ ਏਨੀ ਦਲੇਰ ਨਹੀਂ। ਹੁਣ ਮੇਰੇ ਸਵਾਲ ਦਾ ਇਹੋ ਕਾਇਰਤਾ ਭਰਿਆ ਉਤਰ ਹੈ, ਹੁਣ ਦੱਸ ਮੈਂ ਕਿਸ ਤਰ੍ਹਾਂ ਤੇਰੀਆਂ ਮਿਹਰਬਾਨੀਆਂ ਦੇ ਲਾਇਕ ਹਾਂ ?

੯੪.