ਪੰਨਾ:Nar nari.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਰੀਆ ਦੇ ਪਿਆਸੇ ਜਜ਼ਬੇ ਬੋਲ ਪਏ,'ਕੀ ਅਸੀਂ ਵਿਆਹ ਤੋਂfਬਨਾ ਇਕ ਦੂਜੇ ਨਾਲ ਪਿਆਰ ਨਹੀਂ ਕਰ ਸਕਦੇ ? ਇਹ ਸੁਣ ਕੇ ਸਈਦ ਦੇ ਦਿਲ ਵਿੱਚ ਸੰਘੜੀ ਹੋਈ ਗਰਮੀ ਥੋੜੀ ਜਿੰਨੀ ਫੈਲੀ, ਪਰ ਜਲਦੀ ਹੀ ਉਹ ਫਰੀਆਂ ਦੇ ਨਾਲ ਉਠ ਖੜਾ ਹੋਇਆ, “ਨਹੀਂ ? ’’

‘‘ਕਿਉਂ ? ’’

ਇਸ ਲਈ ਕਿ ਮੈਂ ਏਥੇ ਚੋਰਾਂ ਵਾਂਗ ਰਹਿੰਦਾ ਹਾਂ । ਅੱਜ ਦੀ ਹੀ ਮਿਸਾਲ ਲੈ ਲਉ। ਸਿਨੇਮਾ ਤੋਂ ਬਾਹਰ ਇਕ ਦੁਰ ਦੇ ਰਿਸ਼ਤੇਦਾਰ ਨੂੰ ਦੇਖ ਕੇ ਘਬਰਾ ਗਿਆਂ। ਇਹੋ ਜਿਹੇ ਕਮਜ਼ੋਰ ਆਦਮੀ ਨਾਲ ਰਹਿ ਕੇ ਤੁਹਾਨੂੰ ਜ਼ਿੰਦਗੀ ਦਾ ਕੀ ਮਜ਼ਾ ਆ ਸਕਦਾ ਏ, ਜਿਹੜਾ ਹੁਣੇ ਹੁਣੇ ਤੇਰੇ ਵਰਗੀ ਔਰਤ ਦੀ ਪਿਆਰ ਭਰੀ ਗਲਵੱਕੜੀ ਵਿਚੋਂ ਇਸ ਤਰਾਂ ਦੌੜ ਗਿਆ ਹੋਵੇ।

ਹੋਰ ਫਰੀਆ ਮੁਸਕਰਾਉਂਦੀ ਹੋਈ ਪਲੰਘ ਤੋਂ ਉਠੀ ਅਤੇ ਉਸ ਨੇ ਇਕ ਵਾਰੀ ਆਪਣੀਆਂ ਬਾਹਵਾਂ , ਸਈਦ ਦੇ ਗਲ ਵਿਚ ਪਾ ਦਿਤੀਆਂ ‘‘ ਤੁਸੀਂ ਬੜੇ ਚੰਗੇ ੴ ਸਈਦ ! ਸੱਚੀ ਗੱਲ ਤਾਂ ਇਹ ਹੈ।

ਹੀ ਪਿਆਰ ਕਰਨਾ ਨਹੀਂ ਜਾਣਦੀ।

ਫਰੀਆ ਦੇ ਇਸ ਭੋਲੇ ਪਨ ਨੇ ਸਈਦ ਦੀ ਘਾਇਲ ਰੂਹ ਤੇ ਇਕ ਹੋਰ ਸੱਟ ਮਾਰੀ । ਉਸ ਨੇ ਬੜੇ ਪਿਆਰ ਨਾਲ ਫਰੀਆ ਦੇ ਖਿਲਰੇ ਹੋਏ ਵਾਲ ਸਵਾਰੇ ਤੇ ਕਿਹਾ, “ਨਹੀਂ, ਇਹ ਮੇਰਾ ਕਸੂਰ ਹੈ ਅਤੇ ਮੈਂ ਚਿਰਾਂ ਤੋਂ ਇਸ ਦੀ ਸਜ਼ਾ ਭੁਗਤ ਰਿਹਾ ਹਾਂ। ਜੇ ਤੇਰੇ ਨਾਲੋਂ ਵੱਖਰਾ ਹੋਇਆ ਤਾਂ ਇਹ ਸਜਾ, ਕਰੜੀ ਹੋਵਗੀ ।

ਫਰੀਆ ਚੀਕ ਪਈ, ‘‘ਤੁਸੀਂ ਮੈਨੂੰ ਛੱਡ ਦਿਓਗੇ ?

ਸਈਦ ਉੱਤਰ ਵਿਚ ਸਿਰਫ ਏਨਾ ਹੀ ਕਹਿ ਕੇ ਆ, ਮੈਨੂੰ ਅਪਣੇ ਆਪ ਕੋਲੋਂ ਇਹੋ ਉਮੀਦ ਹੈ ।

ਫਰੀਆ ਭੁੱਬਾਂ ਮਾਰ ਮਾਰ ਕੇ ਰੋਣ ਲਗ ਪਈ। ਸਈਦ ਚੁਪ

੯੫