ਪੰਨਾ:Nikah Di Rasam Aada Karan Da Tarika (Punjabi Boli Vich).pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੨ )

ਦਾ ਤੇ ਜੇਹੀ ਕਲੀਸੀਆ ਮਸੀਹ ਦੀ ਫ਼ਰਮਾਂ ਬਰਦਾਰ ਹੈ ਏਸੇ ਤਰਹ ਔਰਤਾਂ ਵੀ ਹਰ ਗਲ ਵਿਚ ਅਪਨੇ ਖ਼ਸਮਾਂ ਦੀਆਂ ਹੋਨ ਨਾਲੇ ਏਹ ਭੀ ਕਹਿੰਦਾ ਹੈ ਕਿ ਔਰਤ ਅਪਨੇ ਖ਼ਸਮ ਦਾ ਅਦਬ ਕਰੇ, ਫਿਰ ਮਕੱਦਮ ਪਤਰਸ ਭੀ ਬਹੁਤ ਅਛੀ ਨਸੀਹਤ ਕਰਦਾ ਹੈ ਕਿ ਐ ਔਰਤੋ ਆਪੋ ਅਪਨੇ ਖ਼ਸਮਾਂ ਦੀ ਤਾਬ੍ਯਾਦਾਰੀ ਕਰੋ ਤਾਂ ਜੋ ਜੇ ਕੋਈ ਓਹਨਾਂ ਵਿਚੋਂ ਖ਼ੁਦਾ ਦੇ ਕਲਾਮ ਨੂੰ ਨ ਮੰਨਦਾ ਹੋਵੇ ਓਹ ਤੁਹਾਡੇ ਨੇਕ ਚਲਨ ਨੂੰ ਵੇਖਕੇ ਮੋਹਿਆ ਜਾਵੇ ਤੇ ਤੁਹਾਡਾ ਸਿੰਗਾਰ ਦਿਖਲਾਵੇ ਦਾ ਨਾਂ ਹੋਵੇ ਜਿਹਾ ਰੰਗ ਬਰੰਗੇ ਤੇ ਗੋਟੇ ਕਿਨਾਰੀ ਦੇ ਕਪੜੇ ਪਾਓਣੇ ਤੇ ਹੋਰ ਏਹੋ ਜਹੀਆਂ ਗਲਾਂ ਕਰਨੀਆ ਸਗੋਂ ਚਾਹੀਦਾਏ ਕਿ ਦਿਲ ਦੀ ਸਫ਼ਾਈ ਤੇ ਗਰੀਬ ਮਿਜ਼ਾਜੀ ਤੇ ਭਲਮਨ ਸਾਈ ਹੋਵੇ ਏਹੇ ਗਲਾਂ ਖ਼ੁਦਾ ਦੇ ਅਗੇ ਕੀਮਤੀ ਹੈਨ ਕਿਉਂ ਜੋ ਅਗਲੇ ਜ਼ਮਾਨੇ ਦਿਆਂ ਬਜ਼ੁਰਗ ਔਰਤਾਂ ਖ਼ੁਦਾ ਉਤੇ ਭਰੋਸਾ ਰਖਦਿਆਂ,ਨੇਕੀ ਕਰਦੀਆਂ ਤੇ ਅਪਨੇ ਖ਼ਸਮਾਂ ਦੇ ਤਾਬ੍ਯਾ ਰਹਿੰਦੀਆਂ ਸਨ ਜਿਹਾ ਕਿ ਸਾਰਾ ਇਬ੍ਰਾਹਿਮ ਦੀ ਫਰਮਾਂਬਰਦਾਰੀ ਕਰਦੀ ਤੇ ਓਹਨੂੰ ਅਪਨਾਂ ਖ਼ੁਦਾਵੰਦ ਕਹਿੰਦਾ ਸੀ ਜੋ ਜਦੋਂ ਤੀਕਰ ਤੁਸੀਂ ਏਸਤਰਹ ਕਰੋ ਤੁਹਾਨੂੰ ਕਿਸੇ ਦਾ ਭੌ ਨਾਂ ਹੋਏਗਾ ਤੇ ਤੁਸੀੰ ਖ਼ੁਦਾ ਦੀਆਂ ਧੀਆਂ ਹੋਵੇਗੀਆਂ ||