ਪੰਨਾ:Nikah Di Rasam Aada Karan Da Tarika (Punjabi Boli Vich).pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੱਚਾ ਦਾ ਸ਼ੁਕਰਾਨਾ

ਔਰਤ ਜਣਨ ਦੇ ਮਗਰੋਂ ਮੁਕਰਰੀ ਵੇਲੇ ਸਾਫ਼ ਸੁਥਰੇ ਕਪੜੇ

ਪਾਕੇ ਗਿਰਜੇ ਵਿਚ ਆਵੇ ਤੇ ਦਸਤੂਰ ਮੂਜਬ ਮੁਨਾਸਬ ਜਗਾ ਤੇ

ਗੋਡੇ ਨਿਵਾਏ ਤੇ ਖ਼ਾਦਮੁਦਦੀਨ ਓਹਨੂੰ ਏਹ ਆਖੇ

 :-

ਖ਼ੁਦਾ ਦੀ ਬੜੀ ਮੇਹਰਬਾਨੀ ਹੋਈ ਜੋ ਤੇਨੂੰ ਸਲਾਮਤੀ ਨਾਲ ਬੱਚਾ ਪੈਦਾ ਹੋਯਾ ਤੇ ਉਸ ਨੇ ਜਣਨੇ ਦੇ ਬੜੇ ਖਤਰੇ ਥੋਂ ਬਚਾਯਾ ਇਸ ਲਈ ਚਾਹੀਦਾਏ ਪਈ ਤੂੰ ਦਿਲ ਨਾਲ ਖੁਦਾ ਦਾ ਸ਼ੁਕਰ ਕਰੇਂ, ਤੇ ਏਹ ਆਖੇ :-

ਤਦ ਖਾਦਮੁਦਦੀਨ ਮਜ਼ਮੂਰ ਪੜੇ

(ਮਜ਼ਮੂਰ ੧੧੬ )

੧--ਮੇਰੀ ਇਸ ਕਰਕੇ ਖ਼ੁਦਵੰਦ ਦੇ ਨਾਲ ਪ੍ਰੀਤ ਹੋਗਈ ਜੋ ਉਸਨੇ ਮੇਰੀ ਆਵਾਜ਼ ਤੇ ਮੇਰੀਆ ਮਿੰਨਤਾਂ ਸੁਣੀਆਂ ।

੨-ਇਸ ਕਰਕੇ ਜੋ ਉਸਨੇ ਕੰਨ ਮੇਰੇ ਵਲ ਜੋ ਜਦ ਤੀਕਰ ਮੇਰਾ ਦਮ ਹੈ ਮੈ ਓਹਨੂੰ ਧ੍ਯਾਵਾਂਗਾ ॥

੩-ਮੌਤ ਦੀ ਫਾਹੀਨੇ ਮੇਨੂੰ ਘੇਰਿਆ ਤੇ ਕਬਰ ਦੇ ਸ਼ਿਕੰਜੇ ਨੇ ਮੇਨੂੰ ਆ ਘੁਟਿਆ ਦੁਖਤੇ ਉਦਾਸੀ ਮੇਨੂੰ ਮਿਲੇ ॥

੪-ਤਦ ਮੈ ਖ਼ੁਦਾਵੰਦ ਦੇ ਨਾਮ ਨੂੰ ਪੁਕਾਰਯਾ,ਪਈ ਖੁਦਾਵੰਦ ਮੈ ਤੇਰੀ ਮਿੰਨਤ ਕਰਦਾਂ ਹਾਂ ਮੇਰੀ ਜਾਨ ਨੂੰ ਬਚਾ ਲੈ ॥

੫-ਖੁਦਾਵੰਦ ਮੇਹਰਬਾਨ ਤੇ ਸਾਦਕ ਹੈ ਹਾਂ ਸਾਡਾ ਖ਼ੁਦਾ ਰਹਿਮਹੈ ॥

੬-ਖੁਦਾਵੰਦ ਭੋਲੇ ਭਾਲੀਆਂ ਦਾ ਰਾਖਾ ਹੈ ਮੈ ਨਿਘਰ ਗਿਆ ਸਾਂ ਤੇ ਉਸਨੇ ਮੇਨੂੰ ਬਚਾਯਾ ॥

੭-ਐ ਮੇਰੀ ਜਾਨਤੂੰ ਅਪਨੇ ਟਿਕਨੇ ਵਲ ਮੁੜ ਚਲ ਕਿਉਂ ਜੋ ਖੁਦਾਵੰਦ ਵਲੋਂ ਤੇਨੂੰ ਬੜਾ ਅਜਰ ਮਿਲੇਗਾ ॥

੮-ਮੈ ਖ਼ੁਦਾਵੰਦ ਦੇ ਹਜੂਰ ਜੀਉਂਦਿਆ ਦੀ ਜਮੀਨ ਉਤੇ ਚੰਲਾਂਗਾ ।