ਪੰਨਾ:Nikah Di Rasam Aada Karan Da Tarika (Punjabi Boli Vich).pdf/5

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੫ )

ਫ਼ਲਾਣਿਆਂ ਕੀਹ ਤੂੰ ਇਸ ਔਰਤ ਨੂੰ ਅਪਨੀ ਵਿਆਹਤਾ ਵਹੁਟੀ ਹੋਣ ਲਈ ਕਬੂਲ ਕਰਦਾ ਹੈਂ ਤਾਂ ਜੋ ਖੁਦਾ ਦੇ ਹੁਕਮ ਮੂਜਬ ਨਿਕਾਹ ਦੀ ਪਾਕ ਹਾਲਤ ਵਿਚ ਓਹਦੇ ਨਾਲ ਉਮਰ ਕਟੇਂ, ਕੀਹ ਤੂੰ ਓਹਦੇ ਨਾਲ ਮੁਹਬਤ ਰਖੇਂਗਾ ? ਓਹਨੂੰ ਤਸਲੀ ਦੇਂਗਾ ? ਓਹਦੀ ਇਜ਼ਤ ਕਰੇਂਗਾ ? ਤੇ ਦੁਖ ਸੁਖ ਵਿਚ ਓਹਦੀ ਖ਼ਬਰ ਲਏਂਗਾ ? ਤੇ ਜਦ ਤੋੜੀ ਤੁਸੀਂ ਦੋਵੇਂ ਜੀਉਂਦੇ ਹੋ ਹੋਰ ਸਾਰਿਆਂ ਨੂੰ ਛਡਕੇ ਸਿਰਫ਼ ਓਹਦੇ ਹੀ ਨਾਲ ਰਹੇਂਗਾ ?

ਮਰਦ ਜਵਾਬ ਦੇ

ਹਾਂ ਮੈਨੂੰ ਮਨਜ਼ੂਰ ਹੈ॥

ਫਿਰ ਖ਼ਾਦਮੁਦਦੀਨ ਔਰਤ ਨੂੰ ਆਖੇ:--

ਫ਼ਲਾਣੀਏ ਕੀਹ ਤੂੰ ਇਸ ਆਦਮੀ ਨੂੰ ਅਪਨਾਂ ਖ਼ਸਮ ਹੋਨ ਲਈ ਕਬੂਲ ਕਰਨੀ ਹੈ ਤਾਂ ਜੋ ਖੁਦਾ ਦੇ ਪਾਕ ਹੁਕਮ ਮੂਜਬ ਨਿਕਾਹ ਦੀ ਪਾਕ ਹਾਲਤ ਵਿਚ ਓਹਦੇ ਨਾਲ ਉਮਰ ਕੱਟੇਂ, ਕੀਹ ਤੂੰ ਓਹਦੇ ਹੁਕਮ ਵਿਚ ਰਹੇਂਗੀ ? ਓਹਦੀ ਟਹਿਲ ਕਰੇਂਗੀ ਓਹਦੇ ਨਾਲ ਮੁਹਬਤ ਰਖੇਂਗੀ ? ਓਹਦੀ ਇਜ਼ਤ ਕਰੇਂਗੀ ? ਤੇ ਦੁਖ ਸੁਖ ਵਿਚ ਓਹਦੀ ਖ਼ਬਰ ਲਏਂਗੀ? ਤੇ ਜਦ ਤੀਕਰ ਤੁਸੀਂ ਦੋਵੇਂ ਜੀਉਂਦੇ ਹੋ ਹੋਰ ਸਾਰਿਆਂ ਨੂੰ ਛਡਕੇ ਸਿਰਫ਼ ਓਹਦੇਈ ਨਾਲ ਰਹੇਂਗੀ?

ਔਰਤ ਜਵਾਬ ਦੇ

ਹਾਂ ਮੈਨੂੰ ਮਨਜ਼ੂਰ ਹੈ ॥

ਫਿਰ ਖ਼ਾਦਮੁਦਦੀਨ ਕਹੇ:--

ਕੌਣ ਇਸ ਔਰਤ ਦੀ ਬਾਂਹ ਇਸ ਮਰਦ ਨਾਲ ਵਿਆਹੇ ਜਾਣ ਲਈ ਫੜਾਂਵਦਾ ੈ?॥

ਤਦ ਓਹ ਇਕ ਦੂਜੇ ਨਾਲ ਏਸ ਤਰਹ ਕੌਲ ਇਕਰਾਰ ਕਰਨ :- ਪਈ ਖ਼ਾਦਮੁਦਦੀਨ ਓਹਦੀ ਬਾਂਹ ਓਹਦੇ ਕਿਸੇ ਸਕੇ ਯਾਂਕਿਸੇ ਸਜਣ ਪਾਸੋਂ ਲੈਕੇ ਆਦਮੀ ਦੇ ਸੱਜੇ ਹਥ ਵਿਚ ਔਰਤ ਦਾ ਸਜਾ ਹਥ ਫੜਾਵੇ ਤੇ ਆਦਮੀ ਖ਼ਾਦਮੁਦਦੀਨ ਦੇ ਪਿਛੇ ਪਿਛੇ ਐਊਂ ਕਹੇ :--

ਮੈਂ (ਫ਼ਲਾਣਾਂ ਤੈਨੂੰ (ਫ਼ਲਾਣੀ) ਨੂੰ ਅਪਨੀ ਵਿਆਹਤਾ ਵਹੁਟੀ ਹੋਣ ਲਈ ਕਬੂਲ ਕਰਦਾ ਹਾਂ ਤਾਂ ਜੋ ਖ਼ੁਦਾ ਦੇ ਪਾਕ ਹੁਕਮਮੂਜਬ ਅਜ