ਥੋਂ ਲੈਕੇ ਮੌਤ ਤੀਕਰ ਭਲਯਾਈ ਤੇ ਬੁਰਯਾਈ ਤੰਗੀ ਤੇ ਖੁਸ਼ਹਾਲੀ ਬੀਮਾਰੀ ਤੇ ਤੰਦੁਰੁਸਤੀ ਵਿਚ ਤੈਨੂੰ ਅਪਨੀ ਬਨਾਈ ਰਖਾਂ, ਤੇ ਤੇਰੀ ਖ਼ਾਤਰ ਕਰਾਂ, ਏਸ ਗਲ ਦਾ ਮੈਂ ਤੇਰੇ ਨਾਲ ਕੌਲ ਇਕਰਾਰ ਕਹਦਾ ਹਾਂ॥
ਫੇਰ ਓਹ ਹਥ ਛਡ ਦੇਨ ਤੇ ਔਰਤ ਅਪਨੇ ਸਜੇ ਹਥ ਨਾਲ ਮਰਦ ਦਾ ਸਜਾ ਹੱਥ ਫੜ ਕੇ ਖ਼ਾਦਮੁਦਦੀਨ ਦੇ ਪਿਛੇ ਪਿਛੇ ਐਉਂ ਕਹੇ:-
ਮੈਂ( ਫਲਾਣੀ ) ਤੈਨੂੰ ਫ਼ਲਾਣੇ) ਨੂੰ ਅਪਨਾ ਖਸਮ ਹੋਣ ਲਈ ਕਬੂਲ ਕਰਦੀ ਹਾਂ ਤਾਂ ਜੋ ਖ਼ੁਦਾ ਦੇ ਪਾਕ ਹੁਕਮ ਮੂਜਬ ਅਜ ਥੋਂ ਲੈਕੇ ਮਰਦਿਆਂ ਤੋੜੀ ਭਲਯਾਈ ਤੇ ਬੁਰਯਾਈ, ਤੰਗੀ ਤੇ ਖੁਸ਼ਹਾਲੀ, ਬੀਮਾਰੀ ਤੇ ਤੰਦਰੁਸਤੀ ਵਿਚ ਤੈਨੂੰ ਅਪਨਾ ਹੀ ਬਨਾ ਰਖਾਂ ਤੇਰੇ ਨਾਲ ਮੁਹਬਤ ਰਖਾਂ, ਤੇ ਤੇਰੀ ਖ਼ਾਤਰ ਕਰਾਂ, ਤੇ ਤੇਰੇ ਹੁਕਮ ਵਿਚ ਰਹਾਂ, ਤੇ ਇਸ ਗਲ ਦਾ ਮੈਂ ਤੇਰੇ ਨਾਲ ਕੌਲ ਕਰਾਰ ਕਰਦੀ ਹਾਂ ॥
ਫਿਰ ਓਹ ਹੱਥ ਛਡ ਦੇਨ ਤੇ ਮਰਦ ਇਕ ਛਲਾ ਕਿਤਾਬ ਉਤੇ ਰਖੇ ਤੇ ਖ਼ਾਦਮੁਦਦੀਨ ਦੇ ਕਹਿਣ ਮੂਜਬ ਔਰਤ ਦੇ ਖਬੇ ਹੱਥ ਦੀ ਚੌਥੀ ਉਂਗਲੀ · ਵਿਚ ਪਾ ਦੇਵੇ ਤੇ ਛਲ ਨੂੰ ਫੜਿਆਂ ਹੋਇਆਂ ਖ਼ਾਦਮੁਦਦੀਨ ਦੇ ਦਸਣ ਮੂਜਬ ਐਉਂ ਆਖੇ :_ -
ਮੈਂ ਇਸ ਛਲੇ ਦੀ ਰਾਹੀਂ ਤੈਨੂੰ ਵਿਆਹੁੰਦਾ ਹਾਂ ਅਪਨੀ ਦੇਹ ਨਾਲ ਤੇਰੀ ਇਜ਼ਤ ਕਰਦਾ ਹਾਂ ਅਪਨਾ ਸਾਰਾ ਮਾਲ ਮਤਾ ਤੈਨੂੰ ਦੇਦਾ ਹਾਂ-ਬਾਪ ਤੇ ਬੇਟੇ ਤੇ ਰੂਹਉਲਕਦਸ ਦੇ ਨਾਮ ਨਾਲ॥
ਫਿਰ ਮਰਦ ਛਲੇ ਨੂੰ ਉਂਗਲ ਵਿਚ ਹੀ ਛੁਡ ਦੇਵੇ ਤੇ ਦਵੇਂ ਗੋਡੇ ਨਿਵਾ ਕੇ ਸਜਦਾ ਕਰਨ ਤੇ ਖ਼ਦਮੁਦਦੀਨ ਆਖੇ-ਅਸੀਂ ਦੁਆ ਮੰਗੀਏ:-
ਐ ਸਦਾ ਦੇ ਖ਼ੁਦਾ ਸਾਰੀ ਖ਼ਲਕਤ ਦੇ ਪੈਦਾ ਕਰਨ ਤੇ ਪਾਲਨਵਾਲੇ ਤੇ ਸਾਰੇਫ਼ਜ਼ਲਦੇ ਬਖ਼ਸ਼ਨ ਵਾਲੇ ਤੇ ਹਮੇਸ਼ਾਂਦੀ ਜ਼ਿੰਦਗੀ ਦੇ ਮਾਲਕ ਏਸ ਮਰਦ ਤੇ ਏਸ ਔਰਤ ਉਤੇ ਜਿਨ੍ਹਾਂ ਨੂੰ ਅਸੀਂ ਤੇਰੇ ਨਾਮ ਉਤੇ ਦੁਆਖ਼ੈਰ ਦੇਦੇ ਹਾਂ ਅਪਨੀ ਥਰਕਤ ਨਾਜ਼ਲਕਰ ਪਈਜਿਸਤਰ੍ਹਾਂ ਇਜ਼ਹਾਕ ਤੇ ਰਿਥਕਾ ਆਪੋ ਵਿਚ ਵਫ਼ਾਦਾਰੀ ਨਾਲ ਰਹਿੰਦੇ ਸਨ ਓਸੇਤਰਹਾਂ ਏਹ ਦੋਵੇਂ ਉਸ ਕੌਲ ਕਰਾਰ ਉਤੇ ਜੋ ਏਹਨਾਂ ਆਪੋ ਵਿਚ ਕੀਤਾ ਹੈ ਜਿਹਦਾ ਨਿਸ਼ਾਨ ਏਹ ਛਲਾ ਹੈ ਈਮਾਨ ਦਾਰੀ ਵਿਚ ਰਹਿਨ ਤੇ ਹਮੇਸ਼ਾ ਬੜੀ ਮੁਹਬਤ