ਤੇ ਮੇਲ ਮਿਲਾਪ ਨਾਲ ਰਹਿਨ ਤੇ ਤੇਰੇ ਹੁਕਮਾਂ ਮੂਜਬ ਉਮਰ ਕੱਟਨ ਸਾਡੇ ਖ਼ੁਦਾਵੰਦ ਯਿਸੂਮਸੀ ਦੇ ਵਸੀਲੇ॥ਆਮੀਨ
ਫੇਰ ਖ਼ਾਦਮੁਦਦੀਨ ਦੋਹਾਂ ਦੇ ਹੱਥ ਮਿਲਾਕੇ ਆਖੇ---
ਜਿਨ੍ਹਾਂ ਨੂ ਖ਼ੁਦਾ ਨੇ ਜੋੜਾ ਕੀਤਾ ਹੈ ਓਹਨਾਂਨੂ ਕੋਈ ਅੱਡ ਨ ਕਰੇ॥
ਤਦ ਖਾਦਮੁਦਦੀਨ ਜਮਾਇਤ ਨੂੰ ਆਖੇ:---
ਇਸ ਕਰਕੇ ਜੋ (ਫਲਾਣੇ) ਤੇ (ਫ਼ਲਾਣੀ) ਨੇ ਰਜਾਮੰਦੀ ਨਾਲ ਪਾਕ ਨਿਕਾਹ ਕੀਤਾ ਹੈ ਤੇ ਖੁਦਾ ਤੇ ਉਸ ਦੀ ਪਾਕ ਜਮਾਇਤ ਦੇ ਸਾਮਨੇ ਓਹਦਾ ਕਰਾਰ ਕੀਤਾ ਤੇ ਆਪੋ ਵਿਚ ਭੀ ਕੌਲ ਇਕਰਾਰ ਕੀਤਾ ਤੇ ਛਲੇ ਦੇ ਦੇਣ ਲੈਣ ਤੇ ਹਥਾਂ ਦੇ ਮਿਲਾਵਣ ਨਾਲ ਇਸ ਗਲ ਨੂੰ ਜ਼ਾਹਿਰ ਕੀਤਾ ਹੈ ਸੋ ਮੈਂ ਏਨ੍ਹਾਂ ਦੋਹਾਂ ਨੂੰ ਖਸਮ ਤੇ ਵਹੁਟੀ ਕਰਾਰ ਦੇਂਦਾ ਹਾਂ---ਬਾਪ ਬੇਟੇ ਤੇ ਰੂਹਉਲਕੱਦਮ ਦੇ ਨਾਮ ਨਾਲ॥
ਤੇ ਖ਼ਾਦਮੁਦਦੀਨ ਏਹਬਰਕਤਦੇ ਕਲਮੇ ਭੀ ਕਹੇ:---
ਖ਼ੁਦਾ ਬਾਪ ਖ਼ੁਦਾ ਬੇਟਾ ਖ਼ੁਦਾ ਰੂਹਉਲਕੱਦਮ ਤੁਹਾਨੂੰ ਬਰਕਤ ਦੇਵੇ ਤੁਹਾਡੀ ਹਿਫ਼ਾਜ਼ਤ ਤੇ ਰਖਵਾਲੀ ਕਰੇ ਨਾਲ ਆਪਨੇ ਕਰਮ ਫ਼ਜ਼ਲ ਦੀ ਨਜ਼ਰ ਤੁਹਾਡੇ ਉਤੇ ਰਖੇ ਤੇ ਸਬਤਰਹਾਂ ਦੀ ਰੂਹਾਨੀ ਬਰਕਤ ਨਾਲ ਤੁਹਾਨੂੰ ਭਰ ਦੇਵੇ ਤਾਂ ਜੋ ਤੁਸੀਂ ਦੋਵੇਂ ਇਕਠੇ ਏਸਤਰਹਾਂ ਗੁਜ਼ਰਾਨ ਕਰੋ ਪਈ ਅਗਲੇ ਜਹਾਨ ਵਿਚ ਸਦਾ ਦੀ ਜਿੰਦਗੀ ਹਾਸਲ ਕਰੋ॥
ਤਦ ਖਾਦਮੁਦਦੀਨ ਖ਼ੁਦਾਵੰਦ ਦੀ ਮੇਜ਼ ਪਾਸ ਜਾਕੇ ਏਹ ਮਜ਼ਮੂਰ ਪੜ੍ਹੇ:---
ਮਜ਼ਮੂਰ ੧੨੮
੧- ਮੁਬਾਰਕ ਹੈ ਹਰ ਇਕ ਆਦਮੀ ਜੇਹੜਾ ਖੁਦਾਵੰਦ ਥੋਂ ਡਰਦਾ ਹੈ ਤੇ ਓਹਦਿਆਂ ਰਾਹਾਂ ਉਤੇ ਚਲਦਾ ਹੈ॥
੨- ਕਿਉਂ ਜੋ ਤੂੰ ਅਪਨੇ ਹਥਾਂ ਦੀ ਕਮਾਈ ਖਾਏਂਗਾ ਤੂੰ ਖੁਸ਼ ਹੋਏਂਗਾ ਤੇ ਤੇਰੀ ਖ਼ੈਰ ਹੋਏਗੀ॥
੩- ਤੇਰੀ ਵਹੁਟੀ ਤੇਰੇ ਘਰ ਦੇ ਅੰਦਰੇ ਅੰਦਰ ਫੁਲੀ ਹੋਈ ਦਾਖ ਵਾਂਗੂੰ ਹੋਏਗੀ ਤੇ ਤੇਰੇ ਬਾਲ ਬਚੇ ਤੇਰੇ ਦਸਤਰਖ੍ਵਾਨ ਦੇ ਆਲੇ ਦੁਆਲੇ ਜ਼ੈਤੂਨ ਦੇ ਬੂਟਿਆਂ ਵਾਂਗੂੰ ਹੋਨਗੇ॥