੪-ਦੇਖੋ ਓਹ ਮਨੁਖ ਜਹੇੜਾ ਖੁਦਾਵੰਦ ਥੋਂ ਡਰਦਾ ਹੈ ਅਜਿਹਾ ਮੁਬਾਰਕ ਹੋਏਗਾ॥
੫-ਖੁਦਾਵੰਦ ਤੈਨੂੰ ਸੇਹੂਨ ਵਿਚੋਂ ਬਰਕਤ ਦੇਗਾ ਤੇ ਸਾਰੀ ਉਮਰ ਤੂ ਯਰੂਸ਼ਲੇਮ ਦੀ ਭਲਯਾਈ ਵੇਖੇਂਗਾ॥
੬-ਹਾਂ ਤੂੰ ਆਪਨੇਦੋਹਤ੍ਰੇਪੋਤ੍ਰੇਵੇਖੇਂਗਾ ਇਸਰਾਈਲ ਦੀ ਸਲਾਮਤੀ ਹੋਵੇ
ਤਾਰੀਫ਼ ਬਾਪ ਤੇ ਬੇਟੇ ਤੇ ਰੂਹ ਉਲਕੱਦਸ ਦੀ ਹੋਵੇ:---
ਜਹੀ ਮੁਡੋਂ ਸੀ ਹੁਣ ਵੀ ਹੈ ਤੇ ਸਦਾ ਰਹੇਗੀ॥ ਆਮੀਨ ॥
ਯਾ ਮਜ਼ਮੂਰ ੬੭
੧-ਖੁਦਾਵੰਦ ਸਾਡੇ ਉਤੇ ਮੇਹਰ ਕਰ ਤੇ ਸਾਨੂੰ ਬਰਕਤ ਦੇਵੇ ਤੇ ਅਪਨਾ ਚੇਹਰਾ ਸਾਡੇ ਉਤੇ ਝਲਕਾਵੇ॥
੨-ਤਾਂ ਜੋ ਤੇਰਾ ਰਾਹ ਧਰਤੀ ਉਤੇ- ਹਾਂ ਤੇਰੀ ਨਜਾਤ ਸਾਰੀਆਂ ਗ਼ੈਰ ਕੌਮਾਂ ਵਿਚ ਜਾਣੀ ਜਾਵੇ॥
੩-ਖੁਦਾਯਾ ਲੋਕ ਤੇਰੀ ਹਮਦ ਕਰਨਸਾਰੇ ਲੋਕਤੇਰੀ ਹਮਦਕਰਨ
੪-ਉਮਤਾਂ ਆਨੰਦ ਹੋਣ ਤੇ ਖੁਸ਼ੀ ਨਾਲ ਗੀਤ ਗਾਵਨ ਕਿਓਂ ਜੋ ਤੂੰ ਰਾਸਤੀ ਨਾਲ ਲੋਕਾਂ ਦਾ ਨਯਾਓਂ ਕਰੇਂਗਾ ਤੇ ਧਰਤੀ ਉਤੇ ਉਮਤਾਂ ਦਾ ਆਗੂ ਹੋਵੇਂਗਾ॥
੫ ਖੁਦਾਯਾ ਲੋਕ ਤੇਰੀ ਹਮਦ ਕਰਨ ਸਾਰੇ ਲੋਕ ਤੇ ਰੀਹਮਦ ਕਰਨ
੬-ਧਰਤੀ ਨੇ ਅਪਨੀ ਪੈਦਾਵਰ। ਖ਼ੁਦਾ ਹਾਂ ਸਾਡਾ ਅਪਨਾ ਖ਼ੁਦਾ ਸਾਨੂੰ ਬਰਕਤ ਬਖ਼ਸ਼ੇਗਾ॥
੭-ਖ਼ੁਦਾ ਸਾਨੂੰ ਬਰਕਤ ਦੇਗਾ ਤੇ ਦੁਨਿਆਂ ਦਿਆਂ ਸਾਰੀ ਕੂਟਾਂ ਉਸਥੋਂ ਡਰਨ ਗੀਆਂ॥
ਤਾਰੀਫ ਬਾਪ ਬੇਟੇ ਤੇ ਰੂਹ ਉਲਕਦਸਦੀ ਹੋਵੇ:---
ਜਹੀ ਮੁਢੋਂ ਸੀ ਹੁਣ ਵੀ ਹੈ ਤੇ ਸਦਾ ਰਹੇਗੀ।। ਆਮੀਨ।।
ਜਦ ਮਜਮੂਰ ਹੋਚੁਕੇ ਔਰਤ ਤੇ ਮਰਦ ਖ਼ੁਦਾਵੰਦ ਦੀ ਮੇਜ ਕੋਲ ਗੋਡੇ ਨਿਕਾਵਨ ਤੇ ਖ਼ਾਦਮੁਦਦੀਨ ਓਹਨਾਂ ਵਲ ਮੂੰਹ ਕਰਕੇ ਏਹ ਕਹੇ:-
ਖ਼ਾਦਮ-ਖ਼ੁਦਾਵੰਦ ਸਾਡੇ ਉਤੇ ਰਹਿਮ ਕਰ॥