ਸਮੱਗਰੀ 'ਤੇ ਜਾਓ

ਪੰਨਾ:Nishani.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿ ।ਸ਼ਾ ।ਨੀ


ਮੇਰੇ ਭਰਾ ਭੈਣਾਂ ਤੋਂ ਵਿਛੜਨ ਦਾ ਕੋਈ ਜ਼ਿਕਰ ਨਹੀਂ। ਸਿਰਫ਼ ਇੱਕੋ ਹੀ ਫ਼ਿਕਰਾ ਹੈ: "ਹੱਸਦੇ ਖੇਡਦੇ ਕੁਝ ਦਿਲਗੀਰੀਆਂ ਵਿਚ ਪਹਲੀ ਵੇਰ ਘਰਦਿਆਂ ਤੋਂ ਜੁਦਾ ਹੋ ਰਹੇ ਸੀ।" ਦਿਲਗੀਰੀ ਹਾਸੇ ਦੇ ਨਾਲ਼ੋ-ਨਾਲ਼ ਪਰਛਾਵੇਂ ਵਾਂਙ ਚਲਦੀ ਹੈ। ਕਦੇ ਦਿਲਗੀਰੀ ਪਰਛਾਵਾਂ ਹੁੰਦੀ ਹੈ ਤੇ ਕਦੇ ਹਾਸਾ।

ਇੰਡੀਆ ਆਫ਼ਿਸ ਲਾਇਬ੍ਰੇਰੀ ਵਿਚ ਭਗਤ ਸਿੰਘ ਦੇ ਵੇਲੇ ਦੀਆਂ ਫ਼ਾਈਲਾਂ ਫੋਲਦਿਆਂ ਕੋਈ ਸਰਕਾਰੀ ਰਜਿਸਟਰ ਮੇਰੇ ਹੱਥ ਲੱਗਾ। ਇਸ ਵਿਚ ਸੰਨ 1930 ਵਿਚ ਛਪੀਆਂ 'ਸਾਰੀਆਂ ਪੰਜਾਬੀ ਕਿਤਾਬਾਂ ਦਾ ਵੇਰਵਾ ਸੀ। ਇਕ ਥਾਂ ਨਿਗਾ ਅਟਕੀ:

ਅਫ਼ਰੀਕਾ ਦੀ ਖਿੱਚ (ਤੀਵੀਂ ਆਦਮੀ ਦਾ ਤਕਰਾਰ),
ਜੀਵਨ ਸਿੰਘ ਢੇਸੀਆਂ ਕਲਾਂ ਜਲੰਧਰ, ਗੁਰਬਾਣੀ ਸੇਵਕ ਪੇਸ
ਅਮ੍ਰਿਤਸਰ, 2 ਆਨੇ 1000 ਕਾਪੀਆਂ 1930

ਇਸ ਕਿੱਸੇ ਵਿਚ ਢੇਸੀਆਂ ਵਾਲ਼ੇ ਜੀਵਨ ਸਿੰਘ ਨੇ ਕੀ ਲਿਖਿਆ ਹੋਵੇਗਾ? ਇਹੀ ਕਿ ਆਦਮੀ ਨੂੰ ਅਫ਼ਰੀਕਾ ਦੀ ਖਿੱਚ ਸਤਾ ਰਹੀ ਹੈ; ਤੀਵੀਂ ਅਪਣੀ ਜਵਾਨੀ ਦੇ ਵਾਸਤੇ ਪਾ-ਪਾ ਜਾਣੋਂ ਰੋਕਦੀ ਹੈ, ਝਗੜਾ ਕਰਦੀ ਹੈ। ਪਰ ਆਦਮੀ ਹੱਠ ਕਰਦਾ ਹੈ ਤੇ ਅਫ਼ਰੀਕਾ ਚਲੋ ਜਾਂਦਾ ਹੈ। ਕਿੱਸਾ ਲੱਭਿਆ; ਪੜ੍ਹਿਆ; ਤਾਂ ਓਹੋ ਗੱਲ ਨਿਕਲ਼ੀ। ਪਰ ਕਹਾਣੀ ਜਿਸਤਰ੍ਹਾਂ ਕਿੱਸਾ ਲਿਖਣ ਵਾਲ਼ੇ ਨੇ ਮੁਕਾਈ, ਉਹ ਨਿਆਰੀ ਸੀ। ਤੀਵੀਂ ਮਗਰੋਂ ਕਿਸੇ ਛੜੇ ਅਮਲੀ ਨਾਲ਼ ਰਲ਼ ਜਾਂਦੀ ਹੈ। ਤੀਵੀਂ ਤਰਜ਼ ਤੇਲੂ ਵਿਚ ਮੁੜ-ਘਿੜ ਚਤਾਰਦੀ ਹੈ: ਤੁਸੀਂ ਪਰਦੇਸ ਗਏ ਪੀਆ ਜੀ ੨ ਬਾਗ ਬਿਨ ਮਾਲੀ ਦੇ ਨਾ ਰਹਿੰਦਾ...!

ਲੋਕਗੀਤ ਵਿਚ ਸੱਸ ਨੂੰਹ ਨੂੰ ਸਮਝਾਉਂਦੀ ਹੈ ਕਿ ਉਹਦਾ ਪੁੱਤ ਕਿਸੇ ਦਾ ਘੱਲਿਆ ਪਰਦੇਸ ਨਹੀਂ ਗਿਆ; ਉਹ ਦੰਮਾਂ ਦੇ ਲੋਭ ਨੂੰ ਗਿਆ ਹੈ। ਲੋਕਗੀਤ ਨਹੀਂ ਦੱਸਦਾ ਕਿ ਪਰਦੇਸੀਂ ਗਏ ਦਾ ਵੀ ਦਿਲ ਹੈਗਾ; ਉਹਦਾ