ਸਮੱਗਰੀ 'ਤੇ ਜਾਓ

ਪੰਨਾ:Nishani.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿ ।ਸ਼ਾ ।ਨੀ

ਕਿਸੇ ਨੂੰ ਕੋਈ ਈ ਖ਼ਿਆਲ ਨਹੀਂ |

ਵਿਥਿਆ

ਮਾਰਚ 1929

ਅਜੇ ਨਕੋਦਰ ਹੀ ਸਾਂ। ਬਾਪੂ ਹਦਾਇਤਾਂ ਕਰਨ ਲੱਗਾ : ਜਹਾਜ਼ ਵਿਚ ਬੜਾ ਬਾਰੀਕ ਆਟਾ ਮਿਲ਼ਦਾ ਹੁੰਦਾ ਹੈ| ਵਿਚ ਜ਼ਰਾ ਘਿਉ ਪਾ ਕੇ ਗੁੰਨੀਦਾ ਹੈ, ਤਾਂਕਿ ਛੇਤੀ ਹਜ਼ਮ ਹੋ ਜਾਏ। ਕਪੜੇ ਹੰਢੇ ਹੋਏ ਪਾਸ ਰੱਖੀਂ; ਰੋਜ਼ ਧੋ ਲਏ। ਆਖ਼ਰ ਮੰਜ਼ਲ ਤੇ ਪੁਜ ਕੇ ਸਮੁੰਦਰ ਵਿਚ ਸੁੱਟ ਦੇਈਂ ਇਕ ਬੋਤਲ ਸ਼ਰਾਬ ਦੀ ਜ਼ਰੂਰ ਕੋਲ਼ ਰੱਖੀਂ ਰੋਜ਼ ਪੀ ਲਿਆ ਕਰੀਂ। ਜਹਾਜ਼ ਵਿਚ ਉਲਟੀਆਂ ਆਉਂਦੀਆਂ ਹੁੰਦੀਆਂ ਹਨ, ਨਾ ਆਉਣਗੀਆਂ| ਹੋਰ ਵੀ ਕਈ ਤਰ੍ਹਾਂ ਦੀਆਂ ਹਦਾਇਤਾਂ ਕਰਦਾ ਰਹਿੰਦਾ ਸੀ| ਇਕ ਦਿਨ ਬੀਬੀ ਪਰੇਮ ਪਾਸ ਬੈਠੀ ਸੀ (ਨਕੋਦਰ ਹਸਪਤਾਲ ਦੇ ਡਾਕਟਰ ਸੁੰਦਰ ਸਿੰਘ ਪੁਰੀ ਦੀ ਧੀ) ਹਸ ਪਈ ਤੇ ਕਿਹਾ, “ਭਾਈ ਜੀ! ਤੁਸੀਂ ਇਨ੍ਹਾਂ ਨੂੰ ਤਾਂ ਸ਼ਰਾਬ ਪੀਣ ਲਈ ਕਹਿੰਦੇ ਹੋ, ਸਾਡਾ ਜ਼ਨਾਨੀਆਂ ਦਾ ਕੀ ਹਾਲ?” ਮੈਂ ਅੱਗੋਂ ਉੱਤਰ ਦਿੱਤਾ, “ਜਦ ਸਾਨੂੰ ਕਿਸੇ ਪੀਣੀ ਸਿਖਾਈ ਹੀ ਨਹੀਂ, ਅਸੀਂ ਕਿਵੇਂ ਪੀ ਸਕਦੇ ਹਾਂlਸਮਝੋ ਅਸੀਂ ਜ਼ਨਾਨੀਆਂ ਹਾਂ।”

...

ਹੱਸਦੇ ਖੇਡਦੇ ਕੁਝ ਦਿਲਗੀਰੀਆਂ ਵਿਚ ਪਹਲੀ ਵੇਰ ਘਰਦਿਆਂ ਤੋਂ ਜੁਦਾ ਹੋਣਾ ਤੇ ਅਜੇ ਅਪਣੇ ਦੇਸ਼ ਨਾਲ਼ ਐਨਾ ਪਿਆਰ ਨਹੀਂ ਸੀ। ਦੇਸ ਦਾ ਪਿਆਰ ਬਾਹਰਲੇ ਮੁਲਕ ਜਾ ਕੇ ਹੀ ਜਾਗਦਾ ਹੈ| ਆਖ਼ਿਰ 4.8.29 ਬੰਬਈ ਸਟੇਸ਼ਨ ਤੋਂ ਪਿਛੇ ਹੀ ਪੈਸੰਜਰ ਏਜੰਟ ਮਿਲ਼ ਪਏ ਤੇ ਸਾਤੋਂ ਟਿਕਟ ਵੀ ਪਹਲੇ ਹੀ ਲੈ ਗਏ। ਅਸੀਂ ਕਿਸੇ ਏਜੰਟ ਦਾ ਕਾਰਟ ਨਾ ਲਿਆ। ਸਾਡੇ

6