ਨਿ । ਸ਼ਾ । ਨੀ
ਵਾਸਤੇ ਨਾ ਤਾਂ ਸਾਨੂੰ ਰੋਟੀ ਦੀ ਹੋਸ਼ ਰਹੀ ਤੇ ਨਾ ਹੀ ਚਾਹ ਦੀ ਇਕ ਦੂਜੇ
ਵਲ ਦੇਖਦੇ ਚੁਪ ਕਰਕੇ ਦਿਨ ਦੀ ਖਾਧੀ ਰੋਟੀ ਚੇਤੇ ਕਰਕੇ ਅੱਖਾਂ ਮੀਟਣ
ਦੀ ਕੋਸ਼ਿਸ਼ ਕਰੀਏ। ਪਰ ਅੱਖਾਂ ਵਿਚ ਨੀਂਦ ਨਹੀਂ ਸੀ। ਸਾਡੇ ਕਮਰੇ ਵਿਚ
ਔਰਤਾਂ ਅਪਣੇ ਰਾਗ-ਰੰਗ ਵਿਚ ਮਸਤ ਸਨ। ਪੰਜਾਬੀ ਸਾਰੇ ਉਪਰ ਸਨ।
ਮੁਲਕ ਮਾਹੀ ਦਾ ਵਸਦਾ ਸੀ।
ਕੋਈ ਰੋਂਦਾ ਤੇ ਕਈ ਹਸਦਾ ਸੀ।
ਕਈ ਉਲ਼ਟੀਆਂ ਕਰ ਰਹੇ ਸਨ ਤੇ ਕਈ ਤਿਆਰੀ ਵਿਚ ਸਨ। ਅੱਧੀ ਰਾਤ ਗੱਪਾਂ ਮਾਰਦੇ ਰਹੇ। ਆਖ਼ਰ ਅਪਣੇ ਟਿਕਾਣੇ 'ਤੇ ਜਾਣਾ ਹੀ ਪਿਆ। ਤਿੰਨ ਕੁ ਵੱਜੇ ਹੋਣਗੇ ਕਿ ਪਾਣੀ ਦੇ ਨਲ਼ਕਿਆਂ 'ਤੇ ਇਸ਼ਨਾਨ ਵਾਲ਼ਿਆਂ ਦੀ ਰੌਣਕ ਲਗ ਗਈ| ਅਸੀਂ ਵੀ ਖੜਕਾ ਸੁਣ ਕੇ ਉਠ ਬੈਠੇ। ਨੀਂਦ ਤਾਂ ਘਟ ਹੀ ਆਈ ਸੀ। ਜਦ ਵੀ ਪਾਣੀ ਦੀ ਵੱਡੀ-ਸਾਰੀ ਛੱਲ ਦਾ ਖੜਕਾ ਹੁੰਦਾ, ਅਸੀਂ ਤ੍ਰਭਕ ਉਠਦੇ|
ਲੋਕਾਂ ਵਲ ਦੇਖ-ਦੇਖ ਅਸੀਂ ਵੀ ਕੰਮ ਕਰਨ ਲਗ ਪਏ। ਅੰਗੀਠੀ ਮਘਾਈ; ਰੋਟੀਆਂ ਵੀ ਪਕਾਈਆਂ; ਕੁਝ ਦਾਲ਼ ਵੀ ਬਣਾਈ। ਵਿਹਲੇ ਹੋ ਕੇ ਫਿਰ ਦੂਜਿਆਂ ਨਾਲ਼ ਮੜ੍ਹਾਕ ਮਾਰਨ ਲਗ ਪਏ|
ਇਕ ਰਾਤ ਉਪਰ ਪੰਜਾਬੀਆਂ ਦੀ ਮਹਫ਼ਲ ਲੱਗੀ ਹੋਈ ਸੀ| ਖ਼ੂਬ ਹਾਸਾ-ਠੱਠਾ ਚਲ ਰਿਹਾ ਸੀ। ਇਕ ਜਣੇ ਨੂੰ ਪਤਾ ਸੀ ਕਿ ਮੇਰੇ ਪਾਸ ਹਾਰਮੋਨੀਅਮ ਹੈ| ਉਹ ਖਹੜੇ ਪੈ ਗਏ| ਵਿਚ ਝਿੰਗੜਾਂ ਦਾ ਠਾਣੇਦਾਰ ਕਰਤਾਰ ਸਿੰਘ ਵੀ ਸੀ। ਵਾਜਾ ਮੈਂ ਹੇਠੋਂ ਲੈ ਆਇਆ ਤੇ ਰਾਗ-ਰੰਗ ਸ਼ੁਰੂ ਹੋ ਗਿਆ।
...
ਜਹਾਜ਼ ਵਿਚ ਬੈਠਿਆਂ ਨੂੰ ਛੇ ਦਿਨ ਹੋ ਗਏ ਸਨ। ਚਿਤ ਅਕਲ਼ਕਾਨ ਪੈ ਰਿਹਾ ਸੀ| ਮੈਂ ਖਲਾਸੀ ਪਾਸੋਂ ਪੁੱਛਿਆ, “ਜਹਾਜ਼ ਮੁੰਬਾਸੇ ਕਦੋਂ ਲੱਗੇਗਾ?” ਉਹਨੇ ਦੱਸਿਆ ਕਿ ਪਹਿਲਾਂ ਜ਼ੰਜ਼ੀਬਾਰ ਜਾਣਾ ਹੈ। ਉਪਰ ਸਾਬਣ, ਪਿਆਜ਼
ਤੇ ਖੰਡ ਲੱਦੀ ਹੋਈ ਹੈ, ਉਹ ਉਤਾਰ ਕੇ ਬਾਰਾਂ ਘੰਟਿਆਂ ਮਗਰੋਂ ਮੁੰਬਾਸੇ
11