ਨਿ । ਸਾ | ਨੀ
ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ
ਆਸਾ ਮਹਲਾ ੧
ਹੱਥੀਂ-ਵਾਹੀਆਂ ਦੋ ਤਸਵੀਰਾਂ ਦਿਨ-ਰਾਤ ਮੇਰਾ ਪਿੱਛਾ ਕਰਦੀਆਂ ਹਨ। ਇਕ ਤਾਂ ਹੈ, ਪ੍ਰਾਣ ਨਾਥ ਮਾਗੋ ਦੀ ਬਣਾਈ ਫ਼ੇਅਰਵੈੱਲ ਅਤੇ ਦੂਜੀ ਹੈ, ਅਮ੍ਰਿਤਾ ਸ਼ੇਰਗਿਲ ਦੇ ਭਾਣਜੇ ਵਿਵਾਨ ਸੁੰਦਰਮ ਦੀ ਦ' ਸ਼ੇਰਗਿਲ ਫ਼ੈਮਿਲੀ। ਇਨ੍ਹਾਂ ਤਸਵੀਰਾਂ ਦਾ ਇਸ ਸਦੀ ਦੇ ਪੰਜਾਬ ਨਾਲ਼ ਨੇੜੇ ਦਾ ਰਿਸ਼ਤਾ ਹੈ| ਮੈਂ ਹੁਣ ਫੇਅਰਵੈੱਲ ਦੀ ਗੱਲ ਕਰਦਾ ਹਾਂ1
ਇਹ ਤਸਵੀਰ ਗੁੱਜਰਖ਼ਾਨ ਰੇਲਵੇ ਸਟੇਸ਼ਨ ਦੀ ਹੈ| ਦੂਜੀ ਵੱਡੀ ਜੰਗ ਦਾ ਵੇਲਾ ਹੈ ਤੇ ਫ਼ੌਜੀ ਲਾਮ ' ਤੇ ਚੱਲੇ ਹਨ। ਇਹ ਸਾਡੇ ਇਤਿਹਾਸ ਵਿਚ ਪਿਆ ਚਿਬ ਹੈ, ਜਿਸ ਨਾਲ ਲੋਕਗੀਤ ਭਰੇ ਪਏ ਹਨ। ਇਹ ਤਸਵੀਰ ਮੈਂ ਜਦ ਪਹਲਾਂ ਪਟਿਆਲ਼ੇ ਯੂਨੀਵਰਸਟੀ ਵਿਚ 1968 ਵਿਚ ਦੇਖੀ ਸੀ, ਤਾਂ ਮੇਰੀਆਂ ਅੱਖਾਂ ਭਰ ਆਈਆਂ ਸਨ। ਏਨੇ ਸਾਲਾਂ ਮਗਰੋਂ ਮੈਂ ਇਹਦੀ ਗੱਲ ਕਰਕੇ ਦਿਲ ਦਾ ਭਾਰ ਹੌਲਾ ਕਰਨ ਲੱਗਾ ਹਾਂ|
ਜਿਹਲਮ ਤੇ ਰਾਵਲਪਿੰਡੀ ਦੇ ਵਿਚਾਲ਼ੇ ਵਸੇ ਕਸਬੇ ਗੁੱਜਰਖ਼ਾਨ ਦੇ ਜੰਮਪਲ ਪਾਣ ਨਾਥ ਮਾਗੋ (ਜਨਮ 1922) ਨੇ ਇਹ ਤਸਵੀਰ 1945 ਵਿਚ ਬਣਾਈ ਸੀ, ਜਦ ਇਹ ਬੰਬਈ ਦੇ ਸੁਰ ਜੇ.ਜੇ. ਆਰਟ ਸਕੂਲ 'ਚ ਪੜ੍ਹਦੇ ਹੁੰਦੇ ਸਨ | ਇਹ ਪੁਰਾਣੀ ਹਿੰਦੁਸਤਾਨੀ ਮਿਨੀਏਚਰ ਸ਼ੈਲੀ ਦੀ ਤਸਵੀਰ ਹੈ; ਮੋਟੀਆਂ ਛੂਹਾਂ ਵਾਲ਼ੇ ਤੇਲ-ਰੰਗਾਂ 'ਚ ਕਈ ਗੁਣਾ ਵੱਡੀ ਕੀਤੀ ਹੋਈ 3 x 4 ਫੁਟ| ਪਹਲੀਆਂ ਵਿਚ ਚਿਤੇਰੇ ਇਸ ਸ਼ੈਲੀ ਵਿਚ ਪ੍ਰਕ੍ਰਿਤੀ, ਕਾਮ ਤੇ ਮਿਥਹਾਸ ਚਿਤਰਦੇ ਹੁੰਦੇ ਸਨ। ਪ੍ਰਾਣ ਨਾਥ ਨੇ ਇਸ ਤਸਵੀਰ ਵਿਚ ਰਵਾਇਤ ਤੋੜਕੇ ਸਮਾਜੀ ਤਵਾਰੀਖ਼ ਨੂੰ ਪਹਲੀ ਵਾਰ ਪੇਸ਼ ਕੀਤਾ|
ਫ਼ਲਸਫ਼ੀ ਰੋਲਾਂ ਬਾਰਤ 'ਆਖਦਾ ਹੈ ਕਿ ਤਸਵੀਰ ਦਾ ਨਾਂ ਜਾਂ ਤਰਸ ਪੈਦਾ ਕਰਨ ਲਈ ਰੱਖੀਦਾ ਹੈ, ਜਾਂ ਉਹਨੂੰ ਉਚਿਆਣ ਲਈ, ਮਨਤਕ ਪੈਦਾ ਕਰਨ ਲਈ। ਇਹ ਤਸਵੀਰ ਏਨੀ ਮੂੰਹੋਂ ਬੋਲਦੀ ਹੈ ਕਿ ਇਹਦਾ ਨਾਂ ਚਿਤੇਰੇ ਨੇ ਨਾ ਵੀ ਰੱਖਿਆ ਹੁੰਦਾ, ਤਾਂ ਕੋਈ ਫ਼ਰਕ ਨਹੀਂ ਸੀ ਪੈਣਾ। ਪਰ 17