ਸਮੱਗਰੀ 'ਤੇ ਜਾਓ

ਪੰਨਾ:Nishani.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿ | ਸ਼ਾ | ਨੀ ਸ਼ਾਇਦ ਤਰਸ ਘਟ ਜਾਗਣਾ ਸੀ। ਜਦ ਮੈਂ ਇਹ ਤਸਵੀਰ ਪਹਲੀ ਵਾਰ ਦੇਖੀ ਸੀ, ਤਾਂ ਦੋ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਮੁੰਡਾ ਮੈਨੂੰ ਅਪਣਾ-ਆਪ ਲੱਗਾ ਸੀ। ਪ੍ਰਾਣ ਨਾਥ ਦਸਦੇ ਹਨ ਕਿ ਉਨ੍ਹਾਂ ਨੂੰ ਵੀ ਇਹ ਮੁੰਡਾ ਅਪਣਾ-ਆਪ ਹੀ ਲੱਗਦਾ ਹੈ। ਤੀਜੇ ਤੇ ਚੌਥੇ ਦਹਾਕੇ ਵਿਚ ਗੁੱਜਰਖ਼ਾਨ ਸਟੇਸ਼ਨ 'ਤੇ ਐਸੇ ਸਾਕੇ ਆਮ ਵਾਪਰਦੇ ਸਨ। ਸ਼ਾਇਦ ਹਰ ਦਰਸ਼ਕ ਨੂੰ ਇਸ ਮੁੰਡੇ ਨਾਲ਼ ਇਹ ਸਾਂਝ ਮਹਸੂਸ ਹੁੰਦੀ ਹੋਵੇ| ਮਰਦ ਦੇ ਹਵਾਲੇ ਤੋਂ ਇਹ ਮੁੰਡਾ ਕੇਂਦਰੀ ਬਿੰਦੂ ਹੈ ਤੇ ਔਰਤ ਦਰਸ਼ਕ ਨੂੰ ਫ਼ੌਜੀ ਦੀ ਭੈਣ ਨਾਲ਼ ਸਾਂਝ ਮਹਸੂਸ ਹੁੰਦੀ ਹੋਣੀ ਹੈ। ਇਸ ਮੁੰਡੇ ਨੇ ਪਿੱਛੇ ਇਕੱਲਿਆਂ ਰਹ ਜਾਣਾ ਹੈ; ਫ਼ੌਜੀ ਨੇ ਵਿਛੋੜਾ ਦੇ ਕੇ ਚਲੇ ਜਾਣਾ ਹੈ। ਕੀ ਵੱਡੇ ਜਾਣਦੇ ਹਨ ਕਿ ਬੱਚੇ ਉਨ੍ਹਾਂ ਨਾਲ਼ੋਂ ਵੀ ਵਧ ਦੁੱਖ ਝੱਲਦੇ ਹਨ? ਉਹ ਵਿਛੋੜਾ ਕਦੇ ਨਹੀਂ ਭੁੱਲਦੇ। ਉਹ ਬੇਜ਼ਬਾਨ ਹੁੰਦੇ ਹਨ। ਸਾਡੇ ਘਰਾਂ ਵਿਚ ਬੱਚੇ ਨੂੰ ਜਿਹੜੀ ਸਭ ਤੋਂ ਪਹਲੀ ਮੱਤ ਦਿੱਤੀ ਜਾਂਦੀ ਹੈ, ਉਹ ਇਹ ਹੁੰਦੀ ਹੈ ਕਿ ਆਏ-ਗਏ ਨੂੰ ਸਤਿ ਸ੍ਰੀ ਅਕਾਲ ਬੁਲਾਈਦੀ ਹੈ; ਐਸ ਤਰ੍ਹਾਂ, ਦੋ ਹੱਥ ਜੋੜ ਕੇ ਬੱਚੇ ਵਾਸਤੇ ਸਾਸ੍ਰੀਕਾਲ ਬੁਲਾਉਣੀ ਕੋਈ ਸੌਖੀ ਗੱਲ ਨਹੀਂ ਹੁੰਦੀ। ਪਰ ਜੇ ਜਾਣ ਵਾਲ਼ਾ ਉਹਦਾ ਬਹੁਤ ਸਕਾ ਹੋਵੇ, ਤਾਂ ਉਹਦੇ ਦਿਲ ਦਾ ਤੇ ਝੂਠੇ ਪੈਂਦੇ ਕਰ-ਪੈਰਾਂ ਦਾ ਹਾਲ ਪੁੱਛਿਆਂ ਵੀ ਨਾ ਜਾਣੀਏ। ਮੇਰੇ ਪਿਤਾ ਮੈਨੂੰ ਜਦ ਛੱਡ ਕੇ ਜਾਂਦੇ ਸਨ, ਤਾਂ ਮੇਰੀ ਸਾਸ੍ਰੀਕਾਲ ਦਾ ਮਤਲਬ ਹੁੰਦਾ ਸੀ – ਜਾਓ, ਤੁਹਾਡੇ ਨਾਲ਼ ਨਹੀਂ ਬੋਲਣਾ। ਤੁਸੀਂ ਮੈਨੂੰ ਛੱਡ ਕਿਉਂ ਚੱਲੇ ਹੋ? ਮੇਰਾ ਹੋਰ ਕੌਣ ਹੈ? ਤੇ ਜਦ ਉਹ ਪਰਦੇਸੋਂ ਆਏ, ਤਾਂ ਮੈਂ ਸਾਸ੍ਰੀਕਾਲ ਬੁਲਾਈ ਦੋ ਹੱਥ ਜੋੜ ਕੇ, ਜਿਹਦਾ ਮਤਲਬ ਸੀ - ਤੁਸੀਂ ਆ ਗਏ! ਸੱਚ ਨਹੀਂ ਆਉਂਦਾ | ਗਰਮੀਆਂ 'ਚ ਕੋਠੇ 'ਤੇ ਸੌਣ ਲੱਗਿਆਂ ਮਾਂ ਪੂਰਬ ਵਲ ਤਾਰਿਆਂ ਵਲ ਇਸ਼ਾਰਾ ਕਰਕੇ ਮੈਥੋਂ ਅਖਵਾਉਂਦੀ ਹੁੰਦੀ ਸੀ ਭਾਪਾ ਜੀ, ਆ ਜਾਓ...। ਮੇਰਾ ਕੋਈ ਮਿਤਰ ਜਾਣ ਲੱਗਾ ਮਖੌਲ ਨਾਲ਼ ‘ਛੋਟੀ ਸਾਸ੍ਰੀਕਾਲ' ਆਖਦਾ ਹੁੰਦਾ ਹੈ | ਜਦ ਮੇਰੇ ਪਿਤਾ ਨੇ ਮੈਨੂੰ ਵੱਡੀ ਸਤਿ ਸ੍ਰੀ ਅਕਾਲ ਆਖੀ ਸੀ, ਤਾਂ ਮੈਥੋਂ ਕੁਛ ਵੀ ਨਹੀਂ ਸੀ ਬੋਲਿਆ

-

18