ਸਮੱਗਰੀ 'ਤੇ ਜਾਓ

ਪੰਨਾ:Nishani.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿ । ਸ਼ਾ । ਨੀ


ਸਿਗਨਲ ਡਾਊਨ ਹੋ ਚੁੱਕਾ ਹੈ| ਬੇਮੁੱਖ ਗਾਰਡ ਨੇ ਹਰੀ ਝੰਡੀ ਦੇ ਦਿੱਤੀ ਹੈ ਤੇ ਸੀਟੀ ਮਾਰਨ ਲਈ ਸਾਹ ਭਰਿਆ ਹੈ| ਜੇਲਾਂ ਤੇ ਹਸਪਤਾਲਾਂ ਵਿਚ ਵੀ ਰੇਲਗਾਰਡ ਵਰਗੇ ਬੰਦੇ ਹੁੰਦੇ ਹਨ, ਜਿਨ੍ਹਾਂ ਦਾ ਵਜੂਦ ਮੁਲਾਕਾਤੀਆਂ ਨੂੰ ਆਖਦਾ ਹੁੰਦਾ ਹੈ- ਹੁਣ ਬਸ ਵੀ ਕਰੋ। ਵੇਲਾ ਹੋ ਗਿਆ| – ਜੇ ਇਹ ਨਜ਼ਾਰਾ ਕਿਸੇ ਫ਼ਿਲਮ 'ਚ ਹੋਵੇ ਜਾਂ ਡਰਾਮੇ ਵਿਚ, ਤਾਂ ਪਿਛਵਾੜੇ ਕਿਹੋ ਜਿਹਾ ਸੰਗੀਤ ਵੱਜੇ? ਸਾਕਾ ਵਰਤਣ ਵੇਲੇ ਸਾਜ਼ ਨਹੀਂ ਵੱਜਦੇ ਹੁੰਦੇ, ਤੇ ਨਾ ਹੀ ਕੋਈ ਰਫ਼ੀ ਮੁਹੰਮਦ ਗੀਤ ਗਾਉਂਦਾ ਹੁੰਦਾ ਹੈ | ਇੰਜਣ ਨੇ ਹੁਣੇ ਚੀਕ ਮਾਰਨੀ ਹੈ। ਪਹੀਏ ਇਕ ਵਾਰੀ ਲੀਹ 'ਤੇ ਉਂਜ ਹੀ ਘੁੰਮ ਜਾਣਗੇ| ਦਿਲਾਂ ਦੀ ਧੜਕਣ ਖੁੰਝ ਜਾਏਗੀ| ਲੋਹੇ ਦੀਆਂ ਲੀਹਾਂ ' ਤੇ ਧੜਵੈਲ ਪਹੀਆਂ ਦੇ ਘਿਸਰਨ ਦੀ ਆਵਾਜ਼ ਨਿਕਲੇਗੀ। ਖੜਕਦੇ ਡੱਬੇ ਹੁਝਕੇ ਮਾਰਨਗੇ| ਨਾ ਚੱਲਣ ਦੀ ਜ਼ਿਦ ਕਰਨਗੇ |

ਟੁੱਟ ਜਾਏਂ ਰੇਲਗੱਡੀਏ ਤੇਰਾ ਇੰਜਣ ਹੁਲਾਰੇ ਖਾਵੇ ਰੋਕੋ ਨੀ ਕੁੜੀਓ ਮੇਰਾ ਢੋਲ ਲਾਮ ਨੂੰ ਜਾਵੇ

ਤਸਵੀਰ ਵਿਚ ਇਕੱਲੇ ਰਹ ਗਏ ਫ਼ੌਜੀਆਂ ਦੇ ਸਿਰਾਂ ਦੁਆਲ਼ੇ ਆਭਾਮੰਡਲ ਨਹੀਂ, ਇੰਜਣ ਦੀ ਭਾਫ਼ ਦੇ ਛੱਲੇ ਹਨ। ਇਨ੍ਹਾਂ ਛੱਲਿਆਂ ਨੇ ਹਰ ਸ਼ਕਲ ਸੰਗਲੀ 'ਚ ਪੁਰੋਈ ਹੋਈ ਹੈ; ਦੁਮੇਲ ਵੀ। ਜਿਵੇਂ ਕੈਲੰਡਰ ' ਤੇ ਕਿਸੇ ਤਾਰੀਖ਼ ਦੁਆਲ਼ੇ ਨਿਸ਼ਾਨੀ ਲਾਈਦੀ ਹੈ, ਇਵੇਂ ਤਸਵੀਰ ਵਿਚ ਟਾਈਮ ਤੇ ਸਪੇਸ ਨੂੰ ਸਿਮਰਤੀ ਨੇ ਬੰਨ੍ਹ ਮਾਰ ਦਿੱਤਾ ਹੈ। ਸਿਮਰਤੀ ਦੀ ਇਹ ਕਾਰ ਕੋਈ ਵੀ ਨਹੀਂ ਉਲੰਘ ਸਕਦਾ|

ਮਰ ਰਹੇ ਬੰਦੇ ਦੀਆਂ ਅੱਖਾਂ ਅੱਗੇ ਆਖ਼ਰੀ ਪਲਾਂ ਵਿਚ ਕੀ ਕੁਝ ਆਉਂਦਾ ਹੋਵੇਗਾ? ਯਮ ਇੰਜਣ ' ਤੇ ਸਵਾਰ ਹੋ ਕੇ ਇਸ ਫ਼ੌਜੀ ਨੂੰ ਲੈਣ ਆਏ ਹੋਣਗੇ| ਇਹਦੀਆਂ ਅੱਖਾਂ ਨੇ ਕੀ ਕੁਝ ਦੇਖਿਆ ਹੋਏਗਾ- ਮਾਂ ਦੇ

22