ਨਿ । ਸ਼ਾ । ਨੀ
1965 ਦੀ ਇਹ ਤਸਵੀਰ ਸਤਵੰਤ ਕੌਰ (1928–1995) ਦੀ ਹੈ, ਜੀਹਦੇ
ਨਾਲ਼ ਕੀਤੀਆਂ ਗੱਲਾਂ ਤੁਸੀਂ ਹੁਣੇ ਪੜ੍ਹਨੀਆਂ ਹਨ| ਨਾਲ਼ ਇਹਦਾ ਆਦਮੀ
ਹੈ, ਜਲੰਧਰ ਜ਼ਿਲੇ ਦੇ ਨਗਰ ਬਿਲਗੇ ਦਾ ਮਹਿੰਦਰ ਸਿੰਘ ਮਠਾਰੂ ਅਤੇ
ਪਛਾੜੀ ਇਨ੍ਹਾਂ ਦਾ ਪੁਤ ਬਲਵਿੰਦਰ, ਜੋ ਫ਼ੋਟੋ ਖਿੱਚੇ ਜਾਣ ਵੇਲੇ ਗਿਆਰਾਂ
ਸਾਲਾਂ ਦਾ ਸੀ; ਹੁਣ ਇਹ ਇੰਗਲੈਂਡ ਰਹਿੰਦਾ ਕਾਮਯਾਬ ਆਰਕੀਟੈਕਟ ਹੈ
ਤੇ ਕਵਿਤਾ ਵੀ ਲਿਖਦਾ ਹੈ।
ਇਹ ਕੋਈ ਨਾਟਕੀ ਤਸਵੀਰ ਨਹੀਂ, ਪਰ ਇਸ ਵਿਚ ਇਨ੍ਹਾਂ ਤਿੰਨਾਂ ਜੀਉੜਿਆਂ ਦਾ ਇਤਿਹਾਸ ਦਰਜ ਹੈ; ਜਿਹਨੂੰ ਪੜ੍ਹ ਤਾਂ ਇਹੀ ਸਕਦੇ ਹਨ, ਮੇਰੇ ਤੁਹਾਡੇ ਵਰਗੇ ਤਾਂ ਸਿਰਫ਼ ਅੰਦਾਜ਼ਾ ਹੀ ਲਾ ਸਕਦੇ ਹਨ|
ਮਹਿੰਦਰ ਸਿੰਘ ਦੇ ਪਹਲੀ ਵਾਰੀ 1954 ਚ ਇੰਗਲੈਂਡ ਆਉਣ ਮਗਰੋਂ ਬਲਵਿੰਦਰ ਹੋਇਆ ਸੀ। ਇਹ ਤਿੰਨੇ ਰੂਹਾਂ ਗਿਆਰਾਂ ਸਾਲ ਵਿਛੜੀਆਂ ਰਹੀਆਂ| ਬੰਦੇ ਦਾ ਜੇਰਾ ਦੇਖੋ ਕਿ ਸੱਤਾਂ ਘਰਾਂ ਚ ਮਸਾਂ-ਮਸਾਂ ਹੋਏ ਪੁਤ ਨੂੰ ਏਨੇ ਸਾਲਾਂ ਮਗਰੋਂ ਮਿਲਿਆ। ਇਸ ਤਸਵੀਰ ਵਿਚ ਚਿਹਰਿਆਂ ਦੀ ਨਿਰੰਤਰ ਤਿਕੋਣ ਹੈ, ਜੋ ਕਿਸੇ ਇਕ ਚਿਹਰੇ ਤੋਂ ਸ਼ੁਰੂ ਨਹੀਂ ਹੁੰਦੀ ਤੇ ਨਾ ਹੀ ਮੁੱਕਦੀ ਹੈ| ਤੁਸੀਂ ਹੋਰ ਨੀਝ ਲਾ ਕੇ ਦੇਖੋ--ਇਹ ਤਿਕੋਣ ਤਿਕੋਣ ਨਹੀਂ ਰਹੀ, ਦਾਇਰਾ ਬਣ ਗਈ ਹੈ|
ਪੋਜ਼ ਕੀਤੀ ਇਸ ਫ਼ੋਟੋ ਵਿਚ ਉਚੇਚ ਤਾਂ ਹੈ ਹੀ-ਕਪੜਿਆਂ ਵਿਚ, ਬੈਠਣ ਖੜੋਣ ਦੇ ਅੰਦਾਜ਼ ਵਿਚ, ਪਿਛਾੜੀ ਟੰਗੀ ਮੋਰਾਂ ਵਾਲ਼ੀ ਚੱਦਰ ਤੇ ਬੀਬੀ ਦੇ ਮੁਰਗ਼ਾਬੀਆਂ ਦੇ ਪ੍ਰਿੰਟ ਵਾਲ਼ੇ ਜੰਪਰ ਵਿਚ। ਪਰ ਬੀਬੀ ਸਤਵੰਤ ਨੇ ਦੋ ਗੱਲਾਂ ਵਿਚ ਖੁਲ੍ਹ ਲਈ ਹੋਈ ਹੈ – ਇਹਨੇ ਸ਼ਫ਼ੂਨ-ਕਰੇਪ ਦੀ ਚੁੰਨੀ ਨਾਲ਼ ਅਪਣਾ ਜੂੜੇ ਵਾਲ਼ਾ ਸਿਰ ਨਹੀਂ ਢਕਿਆ ਤੇ ਘੜੀ ਵਾਲ਼ੀ ਅਪਣੀ ਖੱਬੀ ਬਾਂਹ ਅਪਣੇ ਆਦਮੀ ਦੀ ਬਾਂਹ ਨਾਲ਼ ਲਾ ਕੇ ਬੈਠੀ ਹੈ। ਇਸ ਖੁਲ੍ਹ ਦਾ ਇਕ ਕਾਰਣ ਇਹ ਵੀ ਹੈ ਕਿ ਇਹ ਫ਼ੋਟੋ ਮਹਿੰਦਰ ਸਿੰਘ ਨੇ ਆਪ ਹੀ ਖਿੱਚੀ ਸੀ, ਔਟੋਮੈਟਿਕ ਕੈਮਰੇ ਨਾਲ਼। ਬੀਬੀ ਫ਼ੋਟੋ ਵਿਚ ਅਪਣੀ ਉਮਰ ਨਾਲ਼ੋਂ ਕਿਤੇ ਛੋਟੀ ਲਗਦੀ ਹੈ।
ਗੁਰਬਖ਼ਸ਼ ਸਿੰਘ ਨੇ ਲਿਖਿਆ ਸੀ ਕਿ ਜਦ ਮੈਂ ਫ਼ੋਟੋ ਖਿਚਾਵਾਂ, ਤਾਂ
27