ਨਿ । ਸ਼ਾ । ਨੀ
ਦੇ ਦਰਾਂ ਮੂਹਰੇ ਦੋ-ਦੋ ਫੁਟ ਰੇਤਾ ਆ ਗਈ ਸੀ। ਦਰਵਾਜ਼ੇ ਨਹੀਂ
ਸੀ ਖੁਲ੍ਹਦੇ |
ਵੱਡਾ ਭਰਾ ਬਰਮਾ ਨੂੰ ਚੱਲਿਆ, ਤਾਂ ਨਾਲ਼ ਮੈਂ ਵੀ ਤਿਆਰ ਹੋ ਗਈ| ਮਾਂ ਕਹਿੰਦੀ - ਤੂੰ ਜਾਣਾ ਨਹੀਂ। ਮੈਂ ਸਾਰੀ ਰਾਤ ਰੋ-ਰੋ ਕੱਟੀ ਕਿ ਮੈਂ ਜਾਣਾ।
ਤੁਹਾਡੇ ਕਿੰਨੇ ਭਰਾ ਬਰਮਾ ਗਏ ਸੀ, ਕੀ ਕਰਨ ਗਏ ਸੀ?
ਤਿੰਨ ਸੀ| ਕੰਮ ਕਰਨ ਗਏ ਸੀ [ਹੱਸ ਕੇ] ਰੋਟੀ ਕਮਾਉਣ ਵਾਸਤੇ ਪਹਲਾਂ ਸ਼ੈਤ ਛੋਟਾ ਗਿਆ ਸੀ। ਮੈਨੂੰ ਪੱਕਾ ਚੇਤਾ ਨਹੀਂ | ਵੱਡਾ ਨਰੰਜਣ ਸਿੰਘ। ਓਦੂੰ ਛੋਟਾ ਹਰਬੰਸ ਸਿੰਘ ਤੇ ਇਕ ਛਡ ਕੇ ਤੀਜਾ ਸਵਰਨ ਸਿੰਘ। ਮੈਨੂੰ ਇਨ੍ਹਾਂ ਦੇ ਜਾਣ ਦੀ ਕੋਈ ਹੋਸ਼ ਨਹੀਂ| ਇਕ ਤਾਂ ਵਿਆਹ ਕੇ ਹੀ ਚਲੇ ਗਿਆ ਸੀ। ਤੇਰਾਂ ਕੁ ਸਾਲਾਂ ਦਾ ਸੀ। ਚਾਰ ਪੰਜ ਸਾਲ ਬਾਅਦ ਫੇਰ ਉਹ ਆਇਆ, ਤਾਂ ਓਦੋਂ ਦੀ ਮੈਨੂੰ ਹੋਸ਼ ਆ ਜਿਹੜਾ ਦੂਸਰਾ ਸੀ ਜਾਂ ਮੈਨੂੰ ਸੁਫ਼ਨਾ ਆਇਆ ਜਾਂ ਮੈਨੂੰ ਮੇਰੀ ਮਾਂ ਦੇ ਦੱਸਣ ਤੋਂ ਪਤਾ ਆ ਮੇਰਾ ਭਰਾ ਲਹੌਰੋਂ ਮੇਰੇ ਲਈ ਫਰਾਕ ਲਿਆਇਆ ਤੇ ਮੈਨੂੰ ਪਾਉਂਦਾ | ਉਹਦੇ ਚੈੱਕ ਦਾ ਮੈਨੂੰ ਚੇਤਾ ਆ
ਕਿਹੋ ਜਿਹਾ ਚੈੱਕ ਸੀ ਉਹਦਾ ?
ਉਹਦਾ ਰੰਗ ਪੀਚ-ਜਿਹਾ ਸੀ। ਵਿਚ ਕਾਲ਼ੇ-ਜਿਹੇ ਡੋਰੇ ਸੀ| ਅੱਧੀ ਰਾਤ ਸੀ ਤੇ ਮੈਨੂੰ ਉਠਾਲ਼ ਕੇ ਫਰਾਕ ਪਾਉਂਦਾ ਸੀ। ਉਹਦੀ ਲੜਕੀ ਤਕਰੀਬਨ ਮੈਥੋਂ ਸਾਲ ਸਵਾ-ਸਾਲ ਛੋਟੀ ਸੀ। ਉਹ ਛੱਡ ਕੇ ਬਰਮਾ ਚਲੇ ਗਿਆ| ਮੁੜ ਨਹੀਂ ਆਇਆ। ਓਧਰ ਹੀ ਮੁੱਕ ਗਿਆ। ਭਰਾ ਮੈਨੂੰ ਆਪ ਮੋਢੇ ਲਾ ਕੇ ਸੁਆਲ਼ ਕੇ ਮੰਜੇ 'ਤੇ ਪਾ ਗਿਆ| ਜਦ ਅੱਖ ਖੁਲ੍ਹੀ, ਤਾਂ ਚੀਕਾਂ ਮਾਰ-ਮਾਰ ਰੋਈ। ਬਾਹਰਲਾ ਜਿੰਦਾ ਲਾਇਆ ਸੀ। ਫੇਰ ਕੋਈ ਮਗਰ ਸੈਕਲ 'ਤੇ ਗਿਆ ਤੇ ਓਨ ਦੱਸਿਆ ਕਿ ਕੁੜੀ ਨੇ ਮਰ ਜਾਣਾ। ਤਾਂ ਭਰਾ ਕਹਿੰਦਾ - ਮੈਂ ਗੱਡੀ ਨਹੀਂ ਚੜ੍ਹਨਾ, ਵਾਪਸ ਮੁੜ ਜਾਣਾ|
ਤੁਹਾਡੇ ਪੇਕੇ ਪਿੰਡ ਚਾਚੋਕੀ ਤੋਂ ਹੋਰ ਕੌਣ ਗਿਆ ਸੀ ਬਰਮਾ ਨੂੰ?
ਨਹੀਂ| ਮੇਰੇ ਨਾਨਕੇ ਸਾਰੇ ਸੀ ਓਥੇ | ਮੇਰੇ ਨਾਨਕੇ ਮਨਸੂਰਪੁਰ ਆ
29