ਨਿ । ਸ਼ਾ । ਨੀ
ਜਾਣਾ। ਸਾਡੀ ਮਾਂ ਨੇ ਸਾਡੀ ਭਰਜਾਈ ਨੂੰ ਪਿੱਛੇ ਨਹੀਂ ਸੀ ਛੱਡਿਆ। ਜਦ ਆਦਮੀਆਂ ਨੇ ਮੁੜਨਾ, ਤਾਂ ਤੇਲ ਚੋਣਾ। ਲੋਕਾਂ ਨੂੰ ਖੁਸ਼ ਹੋ ਕੇ ਦੱਸਣਾ ਕਿ ਕੇ ਮੁੰਡਾ ਆਇਆ ਹੋਇਆ।
ਬਲਵਿੰਦਰ ਦਾ ਭਾਪਾ ਇੰਗਲੈਂਡ ਪਹਲਾਂ ਕਦੋਂ ਆਇਆ ਸੀ?
ਚਰਿੰਜਾ ਵਿਚ। ਮੇਰਾ ਖਿਆਲ ਆ ਸਤਾਈ ਮਾਰਚ ਦਾ ਦਿਨ ਸੀ। ਓਦੋਂ ਬਸ ਤਿਆਰ ਹੋਏ ਤੇ ਤੁਰ ਪਏ। ਏਦਾਂ ਵੀ ਨਾ ਸੀ ਕਿ 'ਆਦਮੀ ਚੱਲਿਆ, ਤਾਂ ਔਰਤ ਨੇ ਮਿਲ਼ ਹੀ ਲਿਆ, ਸਾਕਾਲ ਬੁਲਾ ਲਈ। [ਹੱਸਦਿਆਂ] ਝੁੰਡ ਏਡਾ ਕੰਢਿਆ ਹੋਇਆ। ਇਹ ਤੁਰਨ ਲੱਗੇ। ਬਾਹਰ ਭਾਈਆ ਜੀ ਪੌੜੀ 'ਤੇ ਖੜ੍ਹੇ। ਉਨ੍ਹਾਂ ਨੇ ਕਾਲ਼ੀਆਂ ਐਨਕਾਂ ਲਾ ਲਈਆਂ। ਮੈਂ ਅੰਦਰ ਹੀ ਹੱਸ ਪਈ। ਕਹਿੰਦੇ ਕੁਸ਼ ਰਹ ਤਾਂ ਨਹੀਂ ਗਿਆ? - ਇਹ ਜਦ ਕਦੀ ਕੰਮ 'ਤੇ ਵੀ ਜਾਂਦੇ ਸੀ, ਏਹੀ ਗੱਲ ਕਰਨੀ। ਮੈਂ ਕਿਹਾ--ਰਹ ਗਈ ਆਂ ਮੈਂ! ਕਹਿੰਦੇ - ਇਹ ਤਾਂ ਮੈਨੂੰ ਪਤਾ! ਬਸ ਹੈਨੀ ਗੱਲ ਹੋਈ। ਸਟੇਸ਼ਨ 'ਤੇ ਭੈਣਾਂ ਗਈਆਂ ਚੜ੍ਹਾਉਣ। ਮੈਂ ਨਹੀਂ ਗਈ।ਬਸ ਉਸ ਵੇਲੇ ਦੀਆਂ ਗੱਲਾਂ ਕੁਛ ਐਹੋ ਜਿਹੀਆਂ ਸੀ। ਫਖਰ ਸਮਝਦੀ ਸੀ ਨਹੀਂ ਗਈ। ਇਹਦਾ [ਬਲਵਿੰਦਰ ਦਾ] ਸਤਾਈ ਦਿਨ ਪਿੱਛੋਂ ਜਨਮ ਆ ਕਾਕੇ ਦਾ। ਫੇਰ ਇਹਦੀ ਵੱਡੀ ਭੂਆ ਕਹਣ ਲੱਗੀ ਭਰਜਾਈ ਤੂੰ ਗਈ ਨਹੀਂ। ਬੀਬੀ ਬਹੁਤ ਗੁਸੇ ਹੁੰਦੀ ਸੀ।- ਮੈਂ ਉਹਨੂੰ ਕਿਹਾ- ਭੈਣਾਂ ਭਰਾਵਾਂ ਦਾ ਮੇਲ਼ ਗੱਡੀਆਂ 'ਤੇ ਜਾਂ ਬਾਹਰ ਹੁੰਦਾ। ਮਾਂ ਵੀ ਸੁਹਣੀ ਲੱਗਦੀ ਆ, ਪੁੱਤ ਨੂੰ ਕਲਾਵੇ ਚ ਲੈ ਕੇ ਖੜ੍ਹੀ ਹੁੰਦੀ। ਪਰ ਮੈਂ ਓਥੇ ਸੁਹਣੀ ਲੱਗਦੀ ਸੀ?
ਸਾਡੇ ਵਰਗੀਆਂ ਮਾਈਆਂ ਨੇ ਏਦਾਂ ਦਾ ਸਫਰ ਬਹੁਤ ਕੱਟਿਆ ਸੀਗਾ। ਏਸ ਕਰਕੇ ਦੇਖ-ਦੇਖ ਕੇ ਘਰਾਂ ਦੀਆਂ ਤੰਗੀਆਂ ਤਕਲੀਫਾਂ ਨੂੰ ਅਸੀਂ ਮਹਸੂਸ ਕਰਦੇ ਸੀਗੇ। ਸਾਨੂੰ ਇਹ ਚਾਅ ਨਹੀਂ ਸੀ ਕਿ ਨਾਲ਼ ਜਾਈਏ ਜਾਂ ਅਸੀਂ ਚੜ੍ਹਾਉਣ ਜਾਈਏ। ਅਸੀਂ ਤਾਂ ਕਹਿੰਦੇ ਸੀ ਪਈ ਸਾਡੇ ਬੱਚਿਆਂ
ਲਈ ਕੁਝ ਸਰਬੰਧ ਚੰਗੇ ਬਣ ਜਾਣ। ਅਸੀਂ ਔਖੇ ਤਾਂ ਹੈਗੇ ਈ ਆਂ।ਆਉਣ ਵਾਲ਼ੀ ਪੀੜ੍ਹੀ ਸੁਹਣੀ ਵਿਦਿਆ ਪ੍ਰਾਪਤ ਕਰੂਗੀ। ਸੁਹਣੀ ਰਹਣੀ-ਬਹਣੀ ਇਨ੍ਹਾਂ ਦੀ ਹੋਊਗੀ। ਚੰਗੇ ਬਣਨਗੇ। ਏਸ ਗੱਲ ਦੀ ਸੋਚ ਸੀl
32