ਸਮੱਗਰੀ 'ਤੇ ਜਾਓ

ਪੰਨਾ:Nishani.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿ । ਸ਼ਾ । ਨੀ


ਏਸ ਗੱਲ ਦੀ ਖੁਸ਼ੀ ਸੀ। [ਹੱਸ ਕੇ]

ਤਿਆਰੀ ਕਿੱਦਾਂ ਕੀਤੀ ਸੀ?

ਬਲਵਿੰਦਰ ਦਾ ਫੁਫੜ ਬਲਵੰਤ ਸਿੰਘ ਸੀ ਏਜੰਟ|ਦਿੱਲੀ ਪਾਸਪੋਰਟ ਬਣਾਉਂਦਾ ਹੁੰਦਾ ਸੀ। ਉਨ੍ਹਾਂ ਦਾ ਘੱਲਿਆ ਇੱਕੋ ਬੰਦਾ ਝਿਲਮਣ ਸਿੰਘ ਸਮਰਾਮਾਂ ਦਾ ਏਥੇ ਆਇਆ ਸੀ। ਓਨ੍ਹੀਂ ਦਿਨੀਂ ਦੋ ਕੁ ਹਜ਼ਾਰ ਰੁਪਿਆ ਲੱਗਦਾ ਸੀ| ਮੈਨੂੰ ਪਾਸਪੋਰਟ ਬਣਨ ਦੇ ਦਿਨ ਤੋਂ ਈ ਪਤਾ ਸੀ ਕਿ ਇਨ੍ਹਾਂ ਨੇ ਚਲੇ ਜਾਣਾ ਹੈ| ਤਿੰਨਾਂ ਕੁ ਹਫਤਿਆਂ ਚ ਤਿਆਰੀ ਕਰ ਲਈ।

ਏਡੀ ਕਾਹਲ਼ੀ ਕਾਹਦੀ ਸੀ? ਨਾਲ਼ ਬਲਵਿੰਦਰ ਹੋਣ ਵਾਲ਼ਾ ਸੀ।

ਪੈਸੇ ਦੀ ਖਾਤਰ ਤੈਨੂੰ ਵੀ ਪਤਾ ਈ ਆ, ਤੂੰ ਵੀ ਤਾਂ ਓਥੋਂ ਈ ਆਇਆਂ! ਤੰਗੀ ਤਾਂ ਕੋਈ ਗੱਲ ਨਹੀਂ ਸੋਚਣ ਦਿੰਦੀ। ਓਸ ਵੇਲੇ ਤਾਂ ਸੀਗਾ ਕਿ ਕਿਹੜੀ ਘੜੀ ਜਾਣ ਤੇ ਹਾਲਾਤ ਚੰਗੇ ਹੋ ਜਾਣ ਸਾਡੇ| ਬਜ਼ੁਰਗ ਵੀ ਬਮਾਰ ਰਹਿੰਦੇ ਸੀਗੇ ਹਮੇਸ਼ਾਂl

ਅਪਣੇ ਬੋਲੀ ਪਾਉਂਦੀਆਂ ਹੁੰਦੀਆਂ – ਮਾਈਆ ਪਰਦੇਸ ਗਿਆ, ਸੁੰਨ ਪੈ ਗਈ ਅੰਦਰਾਂ ਦੀ...। - ਇਹ ਅੰਦਰਾਂ ਦੀ ਸੁੰਨ ਕੀ ਹੁੰਦੀ ਆ?

ਕਹਣ ਤੇ ਸੋਚਣ ਦਾ ਬਹੁਤ ਫਰਕ ਆ| ਇਹਨੂੰ ਜੇ ਡੂੰਘਾਈ ਚ ਲਜਾਓ, ਤਾਂ ਬੰਦਾ ਪਾਗਲ ਹੋ ਜਾਂਦਾ; ਉਠ ਈ ਨਹੀਂ ਸਕਦਾ। ਮੈਂ ਹਰ ਵਿਛੋੜੇ ਨੂੰ ਬਹੁਤ ਗਹਰੀ ਨਿਗਾਹ ਨਾਲ਼ ਦੇਖਿਆ| ਮੈਂ ਘਰਵਾਲ਼ੇ ਦੇ ਵਿਛੋੜੇ ਨੂੰ ਹੀ ਏਦਾਂ ਨਹੀਂ ਦੇਖਦੀ। ਵਿਛੋੜਾ ਪਹਲਾਂ ਭਰਾਵਾਂ ਦਾ ਰਿਹਾ ਫੇਰ ਇਹ ਹੋਇਆ| ਸਾਨੂੰ ਲਾਲਸਾ ਸੀਗੀ| ਲਾਲਸਾ ਦੇ ਨਾਲ਼ ਵਿਛੋੜੇ ਦੀ ਗੱਲ ਸੀ – ਚੰਗਾ ਬਣਨ ਦੀ, ਪੈਸੇ ਦੀ, ਅਪਣੀ ਭੁੱਖ ਦੂਰ ਕਰਨ ਦੀl ਜੋ ਸੁੰਨ ਹੀ ਦੇਖਦੇ ਰਹੇ ਨਾ, ਤਾਂ ਮਨ ਕਸ਼ਟ ਚ ਆਉਂਦਾ| ਸੁੰਨ ਮਨ ਨੇ ਦੇਖੀ ਆ। ਹੁਣ ਕਈ ਵਾਰੀ ਮਨ ਕਹਿੰਦਾ ਆ, ਸਾਰਾ ਪਿਛੋਕੜ ਚੇਤੇ ਆਉਂਦਾ, ਬਲ ਘਟ ਜਾਂਦਾ। ਏਸ ਸਰੀਰ ਨਾਲ਼ ਏਨਾ ਕੁਝ ਕੀਤਾ, ਅਪਣੀ ਆਬਰੂ ਵੀ ਰੱਖੀ | ਮਨ ਨੇ ਓਸ ਵੇਲੇ ਕੋਈ ਤਕਲੀਫ ਨਹੀਂ ਮੰਨੀ। [ਹੱਸ ਕੇ] ਕਿਸੇ ਦੇ ਘਰ ਇਕ ਬਜ਼ੁਰਗ ਹੋਊਗਾ, ਦੋ ਹੋਣਗੇ, ਸਾਡੇ ਘਰੇ ਚਾਰ ਸੀ| ਜਗ੍ਹਾ ਬਹੁਤ ਬੋਹੜੀ ਸੀ| ਹਰ ਗੱਲ ਦੀ ਸੰਕੋਚ ਰਹਿੰਦੀ ਸੀ।

33

33