ਸਮੱਗਰੀ 'ਤੇ ਜਾਓ

ਪੰਨਾ:Nishani.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿ । ਸ਼ਾ । ਨੀ


ਨੂੰ ਦਰਾਂ 'ਤੇ ਖੜ੍ਹੀ ਡਾਕੀਏ ਨੂੰ ਉਡੀਕਣਾ। ਇਕ ਵਾਰ ਉਹਨੇ ਜਿਦ ਕੀਤੀ ਕਿ ਚਿੱਠੀ ਨਹੀਂ ਆਈ। ਇਸੇ ਜਿਦ ਚ ਪਈ ਤੂੰ ਕੋਈ ਰੱਬ ਐਂ! ਮੈਂ ਉਨ੍ਹਾਂ ਨੂੰ ਚਿੱਠੀ ਪਾਉਂਦੇ ਨੂੰ ਦੇਖਦੀ ਹੁੰਦੀ ਸੀ ਸੁੱਤੀ ਪਈl

ਚੇਤੇ ਚ ਕਿਹੜੀ-ਕਿਹੜੀ ਤਸਵੀਰ ਉਘੜਦੀ ਐ?

ਚੇਤਾ ਤਾਂ ਓਹੀ ਕੁਸ਼ ਹੁੰਦਾ, ਜੋ ਕੁਸ਼ ਦੇਖਿਆ ਹੁੰਦਾ |

ਦੇਖਿਆ ਤਾਂ ਬਹੁਤ ਕੁਸ਼ ਹੁੰਦਾ, ਪਰ ਸਾਰਾ ਯਾਦ ਨਹੀਂ ਰਹਿੰਦਾ।

ਪੇਕਿਆਂ ਦੇ ਉਹ ਖੇਤ ਨਹੀਂ ਰਹੇ; ਉਹ ਜ਼ਮੀਨ ਨਹੀਂ, ਖੂਹ ਨਹੀਂ ਰਿਹਾ'; 'ਘਰ ਨਹੀਂ ਰਿਹਾ| ਸਾਡੇ ਅੰਦਰ ਉਹ ਨਕਸ਼ਾ ਉਭਰ ਕੇ ਭਰਿਆ ਹੋਇਆ| ਨਕਸ਼ਾ ਗੂੜ੍ਹਾ ਮੱਧਮ ਸੁਰਤੀ ਅਨੁਸਾਰ ਪੈਣ ਲਗ ਜਾਂਦਾ, ਜਿਵੇਂ ਉਮਰ ਜਿਆਦੇ ਹੋਈ ਜਾਂਦੀ ਆ। ਹਰ ਚੀਜ਼ ਮੱਧਮ ਪਈ ਜਾਂਦੀ ਆl

ਹੁਣ ਇਸ ਧਰਤੀ ਨਾਲ਼ ਸਾਡਾ ਤੇਹ ਆ। ਤੇਹ ਕਰਕੇ ਅਸੀਂ ਏਥੇ ਰਹਿੰਦੇ ਆਂ| ਸਾਡੇ ਬੱਚੇ ਰਹਿੰਦੇ ਆ। ਸਾਨੂੰ ਪਿਆਰ ਆ। ਓਧਰਲਾ ਪਿਆਰ ਓਨਾ ਘਟ ਹੋਈ ਜਾਂਦਾ। ਪਹਲਾਂ ਇਹ ਗੱਲ ਚੰਗੀ ਨਾ ਸੀ ਲੱਗਦੀ। ਨਾ ਕੋਈ ਬੰਦਾ ਚੰਗਾ ਲਗਦਾ ਸੀ। ਨਾ ਕਿਸੇ ਦੀ ਕੋਈ ਗੱਲ ਚੰਗੀ ਲੱਗਦੀ ਸੀ। ਹੁਣ ਸਾਰਾ ਕੁਝ ਚੰਗਾ ਲਗਦਾ। ਬੀਬੀਆਂ ਗੱਡੀਆਂ ਲੈ ਕੇ ਆਉਂਦੀਆਂ- ਅੱਜ ਓਥੇ ਸਤਸੰਗ ਆ; ਅੱਜ ਓਥੇ ਪਾਠ ਦੀ ਰੌਲ਼ ਲਾਉਣੀ ਆ| ਵਾਤਾਵਰਣ ਬਣ ਗਿਆ ਨਾ ਓਦਾਂ ਦਾ ਹੀl

ਯਾਦਾਂ ਦੀ ਤਾਂ ਹਰ ਵੇਲੇ ਮਾਲ਼ਾ ਫੇਰੀਦੀ ਆ। ਮਣਕਾ ਸਿੱਟਣ ਦੀ

ਵੀ ਲੋੜ ਨਹੀਂ ਅਪਣੇ ਆਪ ਚਲਦੀ ਆl

37