ਨਿ । ਸ਼ਾ । ਨੀ
ਇਹਦੀ ਕਵਿਤਾ ਵਿਚ ਸੱਚ ਤੇ ਸੁਹਜ ਸਮਰੂਪ ਨਹੀਂ। ਅਸਲੀ ਕਵਿਤਾ ਵਿਚ ਇਹ ਹੁੰਦੇ ਵੀ ਨਹੀਂ। ਲਾਲ ਦੀ ਕਵਿਤਾ ਸੁਧੀ ਕਵਿਤਾ ਹੈ| ਸੱਚ ਮੌਤ ਹੈ ਤੇ ਸੁਹਜ ਜ਼ਿੰਦਗੀ ਲਾਲ ਜ਼ਿੰਦਗੀ ਦਾ ਕਵੀ ਹੈ। ਇਹਦੀ ਕਵਿਤਾ ਪੜ੍ਹਦਿਆਂ ਜ਼ਿਹਨ ਨਥਾਵੇਂ, ਨਿਆਸਰੇ ਲੋਕਾਂ ਦੀ ਵਖਤਾਂਮਾਰੀ ਜ਼ਿੰਦਗੀ ਦਾ ਹਾਲ ਪੜ੍ਹ ਕੇ ਹੋਰ ਤਣ ਜਾਂਦਾ ਹੈ। ਸਾਹ ਘੁੱਟਦਾ ਹੈ, ਅੱਖਾਂ ਭਰ ਆਉਂਦੀਆਂ ਹਨ ਪਤਾ ਨਹੀਂ ਬੇਵਸੀ ਕਰਕੇ ਜਾਂ ਜਜ਼ਬਾਤ ਕਰਕੇ| ਮੈਂ ਜਦ ਲਾਲ ਦੀ ਕਵਿਤਾ ਨੂੰ ਜਦ ਸਾਹਮਣੇ ਦੇਖਦਾ ਹਾਂ, ਤਾਂ ਲਗਦਾ ਹੈ, ਲਾਲ ਅਪਣੇ ਲੋਕਾਂ ਦੇ ਮੁਹਾਂਦਰਿਆਂ ਦੀ ਮੰਦ-ਰਫ਼ਤਾਰ ਚੁੱਪਚੁਪੀਤੀ ਫ਼ਿਲਮ ਦਿਖਾ ਰਿਹਾ ਹੈ। ਪਿਛਵਾੜੇ ਸੁਹਾਣੇ ਸਾਜ਼ ਨਹੀਂ ਵੱਜਦੇ। ਸ਼ੂਕਦੀਆਂ ਸੁਰਾਂ ਉੱਚੀਆਂ ਹੋਈ ਜਾਂਦੀਆਂ ਹਨ, ਜਿਵੇਂ ਹਰਿਭਜਨ ਸਿੰਘ ਦੀ ਕਵਿਤਾ ਵਾਲ਼ੀ ਰੇਤ ਦੀ ਆਵਾਜ਼ ਮੇਰੇ ਵਲ ਵਧੀ ਆਉਂਦੀ ਹੈ| ਕੋਈ ਹੋਣੀ ਵਾਪਰਨ ਵਾਲ਼ੀ ਹੈ। ਡਰੇ-ਸਹਮੇ ਪਰਿੰਦੇ ਲਾਲ ਦੀ ਨਿਸ਼ਬਦ ਆਵਾਜ਼ ਸੁਣ ਕੇ ਅਚਾਨਕ ਗਾਉਣ ਲਗਦੇ ਹਨ ਤੇ ਸਾਰੀ ਸ੍ਰਿਸ਼ਟੀ ਮੁੜ ਜਾਗ ਪੈਂਦੀ ਹੈ ਹੋਣੀ ਟਲ਼ ਗਈ ਲਗਦੀ ਹੈ।
ਲਾਲ ਨੂੰ ਔਰਤ ਦਾ ਸਾਥ ਨਹੀਂ ਨਸੀਬ ਹੋਇਆ| ਤਾਂ ਵੀ ਔਰਤ ਹੋਣ ਦੇ ਦਰਦ ਨੂੰ ਜਿਵੇਂ ਇਹਨੇ ਬਿਆਨ ਕੀਤਾ ਹੈ, ਉਹ ਲਾਸਾਨੀ ਹੈ ਜ਼ਿੰਦਗੀ ਚ ਜੋ ਹੁੰਦਾ ਨਹੀਂ; ਜਿਹਦੀ ਖੋਹ ਪੈਂਦੀ ਰਹੇ; ਜਿਹਦੀ ਕੋਈ ਆਸ ਬਣੀ ਰਹੇ; ਉਹਨੂੰ ਅਸੀਂ ਆਦਰਸ਼ ਬਣਾ ਲੈਂਦੇ ਹਾਂ| ਲਾਲ ਔਰਤ ਨੂੰ ਬਹੁਤ ਵੱਡਾ ਧਰਤੀ ਜਿੱਡਾ ਆਦਰਸ਼ ਸਮਝਦਾ ਹੈ। ਔਰਤ ਹਮੇਸ਼ਾ ਭੇਤਭਰੀ ਰਹਣੀ ਹੈ, ਪਰ ਮਰਦ ਦਾ ਵਜੂਦ ਕਿਹੜਾ ਘਟ ਦੁਖਾਵਾਂ ਹੈ| ਇਹ ਅਹਸਾਸ ਲਾਲ ਦੀ ਕਵਿਤਾ ਚ ਤਹੇ-ਦਿਲ ਮੌਜੂਦ ਰਹਿੰਦਾ ਹੈ। ਇਹਦਾ ਗ਼ਮ ਨਿਰਾ ਜਿਨਸ ਦਾ ਨਹੀਂ, ਸਗੋਂ ਹਸਤੀ ਦਾ ਹੋ ਕੇ ਪੇਸ਼ ਹੋਇਆ ਹੈ|
ਲਾਲ ਦੇ ਸ਼ਬਦਾਂ ਵਿਚ ਚਿਤਰੇ ਲੋਕਾਂ ਦੇ ਮੁਹਾਂਦਰਿਆਂ ਨੂੰ ਦੇਖ ਕੇ ਅਮ੍ਰਿਤਾ ਸ਼ੇਰਗਿਲ (1913–1941) ਦੀਆਂ ਬਣਾਈਆਂ ਤਸਵੀਰਾਂ ਦਾ ਚੇਤਾ ਆ ਜਾਂਦਾ ਹੈ| ਅਮ੍ਰਿਤਾ ਨੇ ਲਿਖਿਆ ਸੀ: ਮੈਂ ਆਪ ਰੇਖਾ, ਰੰਗ ਤੇ ਆਕਾਰ ਦੇ ਜ਼ਰੀਏ ਲੋਕਾਂ ਦੀ ਜ਼ਿੰਦਗੀ ਖ਼ਾਸ ਕਰਕੇ ਗ਼ਰੀਬ ਤੇ ਉਦਾਸ
81
81