ਪੰਨਾ:PUNJABI KVITA.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨)


੪.ਕਵਿਤਾ ਦੀ ਮਹੱਤਤਾ

ਦਸਿਆ ਜਾ ਚੁੱਕਾ ਹੈ ਕਿ ਕੋਮਲ ਹੁਨਰਾਂ ਵਿਚੋਂ ਕਵਿਤਾ ਸਭ ਤੋਂ ਉੱਚੀ ਹੈ। ਇਸ ਦੀ ਮਹਾਨਤਾ ਹੋਰ ਪਹਿਲੂਆਂ ਤੋਂ ਵੀ ਵੇਖਣ-ਯੋਗ ਹੈ।

ਕਵਿਤਾ ਦਾ ਸੰਬੰਧ ਵੱਲਵਲੇ ਨਾਲ ਬਹੁਤ ਹੈ। ਜਿਹੜੇ ਕੰਮ ਦਲੀਲ ਨਹੀਂ ਕਰ ਸਕਦੀ ਉਹ ਕਵਿਤਾ ਕਰ ਦਿਖਾਉਂਦੀ ਹੈ। ਅਸਲ ਵਿਚ ਵਾਰਤਕ ਦਲੀਲ ਜਾਂ ਫਲਸਫ਼ੇ ਦੀ ਬੋਲੀ ਹੈ। ਉਹ ਸਮਝਾ ਸਕਦੀ ਹੈ, ਉਭਾਰ ਨਹੀਂ ਸਕਦੀ। ਫ਼ਲਸਫ਼ਾ, ਇਤਿਹਾਸ, ਤੇ ਸਾਇੰਸ ਸਾਰਿਆਂ ਲਈ ਵਾਰਤਕ ਵਰਤੀ ਜਾਂਦੀ ਹੈ। ਇਹ ਸਾਰੇ ਮਜ਼ਮੂਨ ਦੇ ਮਸਾਲੇ ਤੇ ਬਹੁਤਾ ਜ਼ੋਰ ਦਿੰਦੇ ਹਨ ਇਸ ਦੀ ਸ਼ਕਲ ਤੇ ਨਹੀਂ। ਜਿਵੇਂ ਤਪੱਸਵੀ ਆਪਣੀ ਰੂਹ ਦਾ ਬਹੁਤਾ ਖਿਆਲ ਰਖਦੇ ਹਨ ਤੇ ਸ਼ਰੀਰ ਦੀ ਕੋਈ ਪਰਵਾਹ ਨਹੀਂ ਕਰਦੇ, ਤਿਵੇਂ ਹੀ ਫ਼ਲਸਫ਼ਾ, ਇਤਿਹਾਸ, ਤੇ ਸਾਇੰਸਾਂ ਬੋਲੀ ਦੀ ਬਾਹਰਲੀ ਸੁੰਦਰਤਾ ਵੱਲ ਖਿਆਲ ਨਹੀਂ ਰੱਖਦੇ। ਉਨ੍ਹਾਂ ਦਾ ਮੰਤਵ ਗਿਆਨ ਨੂੰ ਹੂ-ਬਹੂ ਦੱਸਣਾ ਹੁੰਦਾ ਹੈ। ਦਲੀਲ ਵਿਚ ਵਲਵਲੇ ਨੂੰ ਉਕੇ ਹੀ ਥਾਂ ਨਹੀਂ ਹੁੰਦੀ। ਇਨ੍ਹਾਂ ਕਾਰਨਾਂ ਕਰਕੇ ਇਨ੍ਹਾਂ ਵਿਚ ਕੋਈ ਖਾਸ ਖਿੱਚ ਅਤੇ ਮਨ ਨੂੰ ਮੋਹਣ ਤੇ ਉਭਾਰਨ ਵਾਲੀ ਸ਼ਕਤੀ ਨਹੀਂ ਹੁੰਦੀ। ਇਸੇ ਕਰਕੇ ਕਵਿਤਾ ਨੂੰ ਸ਼ਕਤੀ ਸਾਹਿੱਤ ਤੇ ਫਲਸਫੇ ਆਦ ਨੂੰ ਗਿਆਨ-ਸਾਹਿੱਤ ਕਹਿੰਦੇ ਹਨ। ਕਵਿਤਾ ਵਲਵਲਿਆਂ ਰਾਹੀਂ ਸੱਚ ਪ੍ਰਤੀਤ ਕਰਾਉਂਦੀ