ਪੰਨਾ:PUNJABI KVITA.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩)

ਹੈ; ਫ਼ਲਸਫ਼ਾ ਆਦ ਸਮਝਾਉਂਦੇ ਹਨ। ਕਵਿਤਾ ਚੱਪੂ ਹੈ ਤੇ ਫ਼ਲਸਫ਼ਾ ਆਦਿ ਪਤਵਾਰ, ਕਵਿਤਾ ਉਡਦੀ ਹੈ; ਫ਼ਲਸਫ਼ਾ ਆਦਿ ਤੁਰਦੇ ਹਨ।

ਕਵਿਤਾ ਦਾ ਸਮਾਜ ਤੇ ਬੜਾ ਅਸਰ ਹੁੰਦਾ ਹੈ। ਕਵਿਤਾ ਦਾ ਮੰਤਵ ਭਾਵੇਂ ਇਹ ਨਹੀਂ ਹੁੰਦਾ ਪਰ ਫਿਰ ਵੀ ਇਹ ਨਿੱਘਰੀ ਹੋਈ ਸਮਾਜਕ ਅਵਸਥਾ ਨੂੰ ਉਚਾ ਕਰ ਦਿੰਦੀ ਹੈ। ਕਵੀਆਂ ਦਿਆਂ ਗੀਤਾਂ ਤੇ ਕਵਿਤਾਵਾਂ ਨੇ ਫ਼ਰਾਂਸ ਵਿਚ ਜੁਗ-ਗਰਦੀ ਲੈ ਆਂਦੀ ਸੀ। ਅੰਗ੍ਰੇਜ਼ ਕਵੀ ਬਾਇਰਨ ਦੀ ਕਵਿਤਾ "ਯੁਨਾਨ ਤੇ ਜਜ਼ੀਰੇ" ( Isles of Greece) ਨੇ ਯੂਨਾਨੀਆਂ ਨੂੰ ਤੁਰਕਾਂ ਕੋਲੋਂ ਸਵਤੰਤ੍ਰਤਾ ਦਿਵਾਈ। ਅਰਬ ਵਿਚ ਕਵੀ ਆਪਣੀ ਕਵਿਤਾ ਦੇ ਜ਼ੋਰ ਲੋਕਾਂ ਨੂੰ ਸਤਿਕਾਰ ਦਾ ਪਾਤਰ ਬਣਾ ਦਿੰਦੇ ਸਨ। ਇਥੋਂ ਤਕ ਕਿ ਜਿਸ ਕੁੜੀ ਦਾ ਜ਼ਿਕਰ ਕਿਸੇ ਕਵੀ ਦੀ ਕਵਿਤਾ ਵਿੱਚ ਹੁੰਦਾ ਸੀ ਉਸ ਦਾ ਵਿਆਹ ਚੰਗੇ ਘਰਾਣੇ ਵਿਚ ਹੋ ਜਾਂਦਾ ਸੀ। ਪੰਜਾਬ ਵਿਚ ਭੀ ਢਾਡੀ ਵਾਰਾਂ ਨਾਲ ਬਹਾਦਰਾਂ ਨੂੰ ਆਪਣੇ ਫਰਜ਼ ਪੂਰੇ ਕਰਨ ਤੇ ਸੂਰਬੀਰਤਾ ਦਿਖਾਉਣ ਲਈ ਪ੍ਰੇਰਦੇ ਸਨ।

ਕਵਿਤਾ ਨਵੇਂ ਪਿਆਰ ਉਪਜਾਉਂਦੀ ਤੇ ਵਿਛਛੜਿਆਂ ਨੂੰ ਮੇਲਦੀ ਹੈ। ਕਵਿਤਾ ਵਿਸਮਾਦੀ ਤੇ ਆਤਮਕ ਜੀਵਨ ਦਾ ਰਾਹ ਖੋਲ੍ਹ ਦਿੰਦੀ ਹੈ। ਉਨ੍ਹਾਂ ਮੰਡਲਾਂ ਦੀ ਸੈਰ ਕਰਾਉਂਦੀ ਹੈ, ਜਿਥੇ ਆਮ ਆਦਮੀ ਦੀ ਪਹੁੰਚ ਨਾ ਹੋਵੇ। ਕਵਿਤਾ ਕੁਦਰਤ ਦੇ ਝਲਕਾਰੇ ਵਿਚ ਰੱਬ ਦੇ ਦਰਸ਼ਨ ਕਰਾਉਂਦੀ ਹੈ।