ਪੰਨਾ:PUNJABI KVITA.pdf/15

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੪)


੫.ਕਵਿਤਾ ਦੀਆਂ ਕਿਸਮਾਂ

ਕਵਿਤਾ ਦੀ ਪਹਿਲੀ ਵੰਡ ਅਸੀਂ ਦੋ ਹਿੱਸਿਆਂ ਵਿਚ ਕਰਾਂਗੇ - ਇਕ ਬਾਹਰ-ਮੁਖੀ ਤੇ ਦੂਸਰੀ ਅੰਤਰ-ਮੁਖੀ। ਬਾਹਰ-ਮੁਖੀ ਦੇ ਭੇਦ ਹਨ-ਮਹਾਂ ਕਾਵ,ਪ੍ਰਸੰਗ ਕਾਵ, ਬਿਆਨੀ ਕਵਿਤਾ, ਨਾਟਕੀ ਕਵਿਤਾ, ਵਾਰਾਂ ਤੇ ਸਿੱਠਾਂ। ਅੰਤਰ-ਮੁਖੀ ਕਵਿਤਾ ਨੂੰ ਸੰਗੀਤਕ ਕਵਿਤਾ ਵੀ ਆਖਦੇ ਹਨ। ਇਸ ਦੇ ਚਾਰ ਭੇਦ ਹਨ-ਨਿੱਜੀ ਕਵਿਤਾ, ਗੀਤ, ਮਰਸੀਆ ਤੇ ਪੇਂਡੂ ਕਵਿਤਾ।

ਮਹਾਂ ਕਾਵ ਵਿਚ ਇਕ ਲੰਮਾ ਪ੍ਰਸੰਗ ਹੁੰਦਾ ਹੈ ਜੋ ਜੀਵਨ ਦੇ ਬਹੁਤ ਸਾਰੇ ਅੰਗਾਂ ਨੂੰ ਦਰਸਾਉਂਦਾ ਹੈ। ਹਿੰਦੀ ਵਿਚ ਰਾਮਾਇਣ ਤੇ ਪੰਜਾਬੀ ਵਿਚ ਭਾਈ ਵੀਰ ਸਿੰਘ ਜੀ ਦਾ "ਰਾਣਾ ਸੂਰਤ ਸਿੰਘ" ਮਹਾਂ-ਕਾਵ ਹਨ।ਪ੍ਰਸੰਗ ਕਾਵ ਵਿਚ ਘੱਟ ਲੰਮਾ ਪ੍ਰਸੰਗ ਜਾਂ ਕਹਾਣੀ ਹੁੰਦੀ ਹੈ। ਪੰਜਾਬੀ ਵਿਚ ਇਸ ਦਾ ਨਮੂਨਾ ਦਮੋਦਰ ਦੀ ਹੀਰ ਹੈ। ਬਿਆਨੀ ਕਵਿਤਾ ਵਿਚ ਕਿਸੇ ਨਜ਼ਾਰੇ ਆਦਿ ਦਾ ਬਿਆਨ ਹੁੰਦਾ ਹੈ। ਲਾਲਾ ਧਨੀ ਰਾਮ ਚਾਤ੍ਰਿਕ ਇਹੋ ਜਹੀਆਂ ਕਵਿਤਾਵਾਂ ਕਾਫ਼ੀ ਲਿਖਦੇ ਰਹੇ ਹਨ। ਨਾਟਕੀ ਕਵਿਤਾ ਵਿਚ ਬੋਲ ਚਾਲ ਆਦਿ ਹੁੰਦਾ ਹੈ। ਭਾਈ ਵੀਰ ਸਿੰਘ ਜੀ ਦੀਆਂ "ਗੰਗਾ ਰਾਮ" ਤੇ "ਫੁਲ ਤੇ ਜੋਗੀ" ਨਾਂ ਦੀਆਂ ਕਵਿਤਾਵਾਂ ਇਸੇ ਤਰ੍ਹਾਂ ਦੀਆਂ ਹਨ। ਇਕ ਪਾਤ੍ਰੇ-ਨਾਟਕ ਦੇ ਗੁਣਾਂ ਵਾਲੀ ਕਵਿਤਾ ਪ੍ਰੋ: ਮੋਹਨ ਸਿੰਘ ਦੀ "ਅੰਬੀ ਦੇ ਬੂਟੇ ਥੱਲੇ" ਹੈ। ਵਾਰਾਂ ਸਿਫ਼ਤ, ਬਹਾਦਰੀ ਤੇ ਜੰਗ ਦੀਆਂ ਕਵਿਤਾਵਾਂ ਹੁੰਦੀਆਂ ਹਨ। ਗੁਰੂ ਗੋਬਿੰਦ ਸਿੰਘ