ਪੰਨਾ:PUNJABI KVITA.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੭)

ਦਾ ਹੋਣਾ ਜ਼ਰੂਰੀ ਹੈ। ਦੇਸ਼ ਕਾਲ ਦਾ ਉਨ੍ਹਾਂ ਤੇ ਕੋਈ ਅਸਰ ਨਾ ਹੋਵੇ। ਉਹੋ ਚੰਗੀ ਕਵਿਤਾ ਹੈ ਜੋ ਹਰ ਵੇਲੇ ਹਰ ਇਕ ਨੂੰ ਚੰਗੀ ਲੱਗੇ।

ਕਵੀ ਕਵਿਤਾ ਵਿਚ ਇਨ੍ਹਾਂ ਤਜਰਬਿਆਂ ਨੂੰ ਆਪਣੇ ਵਲਵਲਿਆਂ ਤੇ ਦਿਲ-ਪੀੜਾਂ ਨੂੰ ਜ਼ਾਹਰ ਕਰਨ ਲਈ ਰਖਦਾ ਹੈ। ਉਹ ਵਲਵਲੇ ਤੇ ਦਿਲ-ਪੀੜਾਂ ਸ੍ਰੋਤਿਆਂ ਤੇ ਪਾਠਕਾਂ ਵਿਚ ਵੀ ਪੈਦਾ ਹੁੰਦੇ ਹਨ। ਸਵਾਲ ਕੀਤਾ ਜਾਂਦਾ ਹੈ ਕਿ ਕੀ ਕਦੀ ਕਦੀ ਆਉਣ ਵਾਲੇ ਜ਼ਮਾਨੇ ਵਾਸਤੇ ਕਵੀ ਨਹੀਂ ਪ੍ਰਤੀਤ ਕਰਦਾ? ਇਹ ਵੀ ਦੇਖਿਆ ਗਿਆ ਹੈ ਕਿ ਪੜ੍ਹਨ ਵਾਲੇ ਵੀ ਐਸੇ ਭਾਵਾਂ ਵਾਲੀ ਕਵਿਤਾ ਨੂੰ ਪੜ੍ਹ ਕੇ ਉਸੇ ਤਰ੍ਹਾਂ ਮਹਿਸੂਸ ਕਰਦੇ ਹਨ। ਇਸ ਖ਼ਿਆਲ ਨਾਲ ਕੀ ਉਹ ਆਪਣੀ ਰੂਹ ਦਾ ਸਨੇਹਾ ਹੋਰਨਾਂ ਰੂਹਾਂ ਨੂੰ ਨਹੀਂ ਦੇ ਰਿਹਾ ਹੁੰਦਾ? ਕਵਿਤਾ ਨੂੰ ਕਵਿਤਾ ਦੀ ਖਾਤਰ ਵਰਤਣ ਵਾਲੇ ਇਹ ਕਹਿੰਦੇ ਹਨ ਕਿ ਕਵੀ-ਭਾਵ ਸੁਨੇਹਾ ਜਾਂ ਪੈਗ਼ਾਮ ਦੇਣਾ ਨਹੀਂ ਬਲਕਿ ਆਪਣੇ ਵਲਵਲੇ ਤੇ ਭਾਵ ਜ਼ਾਹਰ ਕਰਨਾ ਹੈ। ਪਰ ਦੂਸਰਿਆਂ ਸ਼ਬਦਾਂ ਵਿਚ ਇਹੋ ਹੀ ਪੈਗ਼ਾਮ ਦੇਣਾ ਹੋ ਜਾਂਦਾ ਹੈ, ਜਦ ਭਾਵ ਆਉਣ ਵਾਲੇ ਸਮਿਆਂ ਨਾਲ ਸੰਬੰਧ ਰਖਦੇ ਹੋਣ। ਕਵੀ ਦੇ ਸਰਬ-ਸਾਂਝੇ ਅਹਿਮ ਤਜਰਬੇ ਦੁਖ ਸੁਖ ਪ੍ਰਗਟਾਊ ਵੀ ਹੋ ਸਕਦੇ ਹਨ ਤੇ ਪੈਗ਼ਾਮ ਵੀ। ਆਪਣੇ ਸਰਬ-ਸਾਂਝੇ ਅਹਿਮ ਤਜਰਬਿਆਂ ਤੇ ਵਲਵਲਿਆਂ ਨੂੰ ਤਿਆਗ ਕੇ ਨਿਰ ਦਲੀਲੀ ਫ਼ਲਸਫ਼ਾ ਲਿਖੀ ਜਾਣਾ, ਜਿਸ ਵਿਚ ਕਵੀ ਦੀ ਅਪੱਣਤ ਕਿਤੇ ਨਾ ਹੋਵੇ, ਕਵਿਤਾ ਨਹੀਂ ਕਹਾ ਸਕਦਾ। ਉਹ ਖੁਸ਼ਕ ਫ਼ਲਸਫ਼ਾ ਵਾਰਤਕ ਦਾ ਮਜ਼ਮੂਨ ਹੋ ਜਾਂਦਾ ਹੈ।