ਪੰਨਾ:PUNJABI KVITA.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੯)

ਕਵਿਤਾ ਨਹੀਂ ਅਖਵਾ ਸਕਦੀ। ਸਗੋਂ ਇਹੋ ਜਹੇ ਬਣਾਉਟੀ ਰਾਗ ਤੋਂ ਰਹਿਤ ਪਰ ਵਲਵਲੇ ਭਰਪੂਰ ਵਾਰਤਕ ਵੀ ਕਵਿਤਾ ਹੋ ਸਕਦੀ ਹੈ। ਪ੍ਰੋ: ਪੂਰਨ ਸਿੰਘ ਦੀਆਂ ਵਾਰਤਕ ਕਵਿਤਾਵਾਂ ਇਸੇ ਕਰਕੇ ਕਵਿਤਾਵਾਂ ਅਖਵਾਉਣ ਦਾ ਹੱਕ ਰਖਦੀਆਂ ਹਨ ਕਿਉਂਕਿ ਉਨ੍ਹਾਂ ਵਿਚ ਵਲਵਲੇ ਦੀ ਧੂਹ ਤੇ ਇਸ ਕਰਕੇ ਰਾਗ।

(ਸ) ਖ਼ਿਆਲ-ਉਡਾਰੀ-

ਕਵਿਤਾ ਵਿਚ ਖ਼ਿਆਲ-ਉਡਾਰੀ ਦਾ ਹੋਣਾ ਸਭ ਤੋਂ ਜ਼ਰੂਰੀ ਹੈ। ਕਵੀ ਅਨੁਭਵ-ਉਡਾਰੀ ਨਾਲ ਤਾਰਿਆਂ ਦੀ ਸੈਰ ਕਰਦਾ ਹੈ, ਸਾਇੰਸਦਾਨ ਦੂਰਬੀਨ ਨਾਲ ਦੇਖਦਾ ਹੈ; ਕਵੀ ਸਮੁੰਦਰ ਵਿਚ ਚੁਭੀਆਂ ਲਾ ਕੇ ਮੋਤੀ ਲਿਆਉਂਦਾ ਹੈ, ਸਾਇੰਸਦਾਨ ਉਤੇ ਉਤੇ ਤਰਦਾ ਹੈ; ਕਵੀ ਜੀਵਨ-ਭੇਤ ਲਭਦਾ ਹੈ, ਸਾਇੰਸਦਾਨ ਸਰੀਰ ਦੀ ਚੀਰ ਫਾੜ ਕਰਦਾ ਹੈ। ਕਵੀ ਦੇ ਅਨੁਭਵ ਨੂੰ ਫੁੱਲ ਦੀ ਸੁੰਦਰਤਾ ਰੱਬ ਦਾ ਮਹੱਲ ਦਿਸਦੀ ਹੈ ਅਤੇ ਸਾਇੰਸਦਾਨ ਲਈ ਉਹ ਇਕ ਮਾਮੂਲੀ ਸ਼ੈ ਹੈ। ਕਵੀ ਦੀ ਅਨੁਭਵ-ਸ਼ਕਤੀ ਉਥੇ ਪਹੁੰਚ ਰਖਦੀ ਹੈ ਜਿਥੇ ਸਾਇੰਸ ਦੀ ਅਕਲ ਲੰਗੜੀ ਹੋ ਜਾਂਦੀ ਹੈ। ਅਨੁਭਵ-ਉਡਾਰੀ ਸਦਾ ਨਵੇਂ ਖਿਆਲਾਂ ਨੂੰ ਨਵੇਂ ਢੰਗ ਨਾਲ ਪੇਸ਼ ਕਰਦੀ ਹੈ। ਉਸ ਦਾ ਕੰਮ ਪੁਰਾਣੇ ਭਾਂਡੇ ਲਿਸ਼ਕਾਉਣਾ ਨਹੀਂ।

(ਹ) ਹੁਨਰ-

ਕਵੀ ਆਪਣੇ ਭਾਵਾਂ ਨੂੰ ਜ਼ਾਹਰ ਕਰਦਾ ਹੈ ਪਰ ਭਾਵਾਂ ਦੀ ਇਕ ਬਾਹਰਲੀ ਸ਼ਕਲ ਹੁੰਦੀ ਹੈ। ਉਹ ਬੋਲੀ