ਪੰਨਾ:PUNJABI KVITA.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦)

ਵਿਚ ਭਾਵਾਂ ਨੂੰ ਕਿਸੇ ਖਾਸ ਢੰਗ ਜਾਂ ਖੂਬੀ ਨਾਲ ਵਰਤਦਾ ਹੈ। ਉਹ ਬਣਤਰ ਦੀ ਖੂਬੀ ਭਾਵਾਂ ਤੇ ਵਲਵਲਿਆਂ ਨਾਲ ਰਲ ਕੇ ਪੜ੍ਹਨ ਸੁਣਨ ਵਾਲਿਆਂ ਤੇ ਅਸਰ ਕਰਦੀ ਹੈ। ਜੇ ਬਣਤਰ ਜਾਂ ਬਾਹਹਲੇ ਰੂਪ ਵਿਚ ਸੁੰਦਰਤਾ ਨਾ ਹੋਵੇ ਤਾਂ ਭਾਵ ਅਣ-ਤਰਾਸ਼ੇ ਪੱਥਰ ਵਾਂਗ ਕੋਈ ਖਿੱਚ ਨਹੀਂ ਪਾ ਸਕਣਗੇ। ਸੁੰਦਰਤਾ ਨੂੰ ਕਿਸੇ ਵਸਤ ਵਿਚ ਲਿਆਉਣ ਦੇ ਢੰਗ ਨੂੰ ਹੀ ਤਾਂ ਹੁਨਰ ਕਹਿੰਦੇ ਹਨ। ਕਵੀ ਦੇ ਹੁਨਰ ਨਾਲ ਖ਼ਿਆਲ ਨੂੰ ਇਹੋ ਜਹੀ ਸ਼ਕਲ ਦਿੱਤੀ ਜਾਂਦੀ ਹੈ ਜਿਸ ਨਾਲ ਰਸ,ਖੇੜਾ ਤੇ ਅਨੰਦ ਫੁੱਟ ਫੁੱਟ ਪੈਂਦਾ ਹੈ। ਹੁਨਰ ਦਾ ਕੰਮ ਆਤਮਕ ਖੁਸ਼ੀ ਦੇਣਾ ਹੁੰਦਾ ਹੈ ਤੇ ਬਿਨਾਂ ਹੁਨਰ ਦੇ ਕਵਿਤਾ ਵਿਚ ਖ਼ੁਸ਼ੀ ਦੇਣ ਵਾਲੀ ਸੁੰਦਰਤਾ ਆ ਹੀ ਨਹੀਂ ਸਕਦੀ।

੭.ਕਵਿਤਾ ਦੀ ਬੋਲੀ

ਕਵਿਤਾ ਦੀ ਬੋਲੀ ਬਾਰੇ ਦੋ ਖਿਆਲ ਪ੍ਰਚੱਲਤ ਹਨ। ਇਕ ਢਾਣੀ ਇਹ ਕਹਿੰਦੀ ਹੈ ਕਿ ਵਾਰਤਕ ਤੇ ਕਵਿਤਾ ਦੀ ਬੋਲੀ ਇਕੋ ਹੁੰਦੀ ਹੈ,ਪਰ ਦੂਜੀ ਢਾਣੀ ਇਸ ਗੱਲ ਦੇ ਉਲਟ ਹੈ। ਉਹ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਨਹੀਂ, ਵਾਰਤਕ ਦੀ ਝੋਲੀ ਵੱਖਰੀ ਹੈ ਤੇ ਕਵਿਤਾ ਦੀ ਵੱਖਰੀ।

ਪਹਿਲੀ ਢਾਣੀ ਆਪਣੇ ਪੱਖ ਵਿਚ ਇਹ ਕਹਿੰਦੀ ਹੈ ਕਿ ਬੋਲੀ ਦਾ ਭੰਡਾਰਾ ਇਕੋ ਹੈ ਅਤੇ ਉਹ ਬਿਨਾਂ ਕਿਸ ਪੱਖਪਾਤ ਦੇ ਸਭ ਲਈ ਖੁਲ੍ਹਾ ਹੈ। ਸ਼ਬਦਾਂ ਤੇ ਕਿਸੇ ਦੀ ਮੋਹਰ ਜਾਂ ਲੇਬਲ ਨਹੀਂ ਲੱਗਾ ਹੁੰਦਾ ਕਿ ਫ਼ਲਾਣਾ ਸ਼ਬਦ ਵਾਰਤਕ ਲਈ ਹੈ ਤੇ ਫ਼ਲਾਣਾ ਕਵਿਤਾ ਲਈ। ਸਾਹਿੱਤ ਵਿਚ