ਪੰਨਾ:PUNJABI KVITA.pdf/22

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੨੧)


ਇਸ ਤਰ੍ਹਾਂ ਦਾ ਵਿਤਕਰਾ ਇਸ ਲਿਹਾਜ਼ ਨਾਲ ਬਿਲਕੁਲ ਨਹੀਂ ਹੋ ਸਕਦਾ।

ਦੂਜੀ ਢਾਣੀ ਵਾਲੇ ਕਵਿਤਾ ਨੂੰ ਵਾਰਤਕ ਨਾਲੋਂ ਬਿਲਕੁਲ ਵਖਰਾ ਸਮਝਦੇ ਹਨ। ਉਹ ਆਪਣੇ ਪਖ ਵਿਚ ਇਹ ਗਲ ਕਹਿੰਦੇ ਹਨ ਕਿ ਵਾਰਤਕ ਨਾਲੋਂ ਕਵਿਤਾ ਵਧੇਰੇ ਕੋਮਲ,ਸੂਖਸ਼ਮ ਹੈ ਅਤੇ ਸ਼ਬਦ ਵੀ ਦੋ ਪ੍ਰਕਾਰ ਦੇ ਹੌਲ ਅਤੇ ਭਾਰੇ ਹੁੰਦੇ ਹਨ। ਹੌਲੇ ਸ਼ਬਦ ਕਵਿਤਾ ਲਈ ਰੀਜ਼ਰਵ ਹਨ, ਕਿਉਂਕਿ ਭਾਰੇ ਸ਼ਬਦ ਕੋਮਲ ਕਵਿਤਾ ਸਹਾਰ ਹੀ ਨਹੀਂ ਸਕਦੀ।

ਗਲ ਅਸਲ ਵਿਚ ਇਸ ਤਰ੍ਹਾਂ ਹੈ ਕਿ ਮਨੁਖਾਂ ਵਿਚ ਵੰਡਾਂ ਭੁਲੇਖੇ ਤੋਂ ਬਿਨਾਂ ਨਹੀਂ। ਹਰ ਇਕ ਸ਼ਬਦ ਦੇ ਦੋ ਅਰਥ ਹੁੰਦੇ ਹਨ-ਇਕ ਬਾਹਰ-ਮੁਖੀ ਤੇ ਦੂਜਾ ਅੰਤਰ-ਮੁਖੀ। ਬਾਹਰ-ਮੁਖੀ ਅਰਥ ਤਾਂ ਸ਼ਬਦ ਦਾ ਇਕੋ ਹੀ ਹੁੰਦਾ ਹੈ, ਪਰ ਅੰਤਰ-ਮੁਖੀ ਅਰਥ ਮੌਕੇ ਅਨੁਸਾਰ ਆਪਣੀ ਸ਼ਕਲ ਵਟਾਉਂਦਾ ਰਹਿੰਦਾ ਹੈ। ਇਕੋ ਹੀ ਸ਼ਬਦ ਵਾਰਤਕ ਵਿਚ ਤੇ ਕਵਿਤਾ ਵਿੱਚ ਵੀ ਵਰਤਿਆ ਜਾ ਸਕਦਾ ਹੈ, ਪਰ ਮੌਕੇ ਮੌਕੇ ਅਨੁਸਾਰ। ਇਸ ਵਿਚ ਕੋਈ ਸ਼ਕ ਨਹੀਂ ਕਿ ਕਵਿਤਾ ਵਾਰਤਕ ਨਾਲੋਂ ਵਧੇਰੇ ਕੋਮਲ, ਸੁੰਦਰ ਤੇ ਸੂਖਸ਼ਮ ਹੁੰਦੀ ਹੈ ਐਨ ਇਸਤ੍ਰੀ ਮਰਦ ਵਾਲਾ ਹਿਸਾਬ! ਪਰ ਕਵਿਤਾ ਦੇ ਘਰ ਵਿਚ ਜਾ ਕੇ ਉਹ ਸ਼ਬਦ ਰਾਗ ਤੇ ਵਲਵਲੇ ਦੇ ਪਰਦੇ ਪਿਛੇ ਸਾਨੂੰ ਅਸਮਾਨੀ ਸਤਾਰੇ ਵਾਂਗ ਚਮਕਦਾ ਦਿਖਾਈ ਦਿੰਦਾ ਹੈ। ਇਸਤ੍ਰੀ ਭਾਵੇਂ ਕੋਮਲ ਤੇ ਨਾਜ਼ਕ ਹੁੰਦੀ ਹੈ, ਪਰ ਜੇ ਉਸ ਵਿਚ ਕਿਸੇ ਵੇਲੇ ਇਹ ਗੁਣ ਨਾ ਹੋਣ, ਤਾਂ ਉਹ ਮਰਦ