ਪੰਨਾ:PUNJABI KVITA.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
(੨੫)

ਸਾਧਨ। ਸਾਇੰਸਦਾਨ ਤੇ ਹਿਸਾਬੀ ਲਈ ਇਹ ਕੁਝ ਅਰਥ ਨਹੀਂ ਰੱਖਦਾ। ਕਵੀ ਦਾ ਕੰਮ ਵਲਵਲਿਆਂ ਰਾਹੀਂ ਮਹਿਸੂਸ ਕਰਾਉਣਾ ਹੈ । ਸ਼ਬਦ ਤੇ ਲਹਿਜਾ ਉਸ ਦੇ ਨੌਕਰ ਹਨ। ਰਾਗ ਵਲਵਲੇ ਨਾਲ ਸੁਤੇ-ਸਿੱਧ ਹੀ ਆ ਜਾਂਦਾ ਹੈ।

ਰਾਗ -

ਕਵੀ ਨੂੰ ਤਿੰਨ ਤਰ੍ਹਾਂ ਦੇ ਸ਼ਬਦ ਅਸਰ ਪੈਦਾ ਕਰਨ ਲਈ ਵਰਤਣੇ ਪੈਂਦੇ ਹਨ। ਇਕ ਉਹ ਸ਼ਬਦ ਹਨ ਜਿਨ੍ਹਾਂ ਵਿਚੋਂ ਕੇਵਲ ਸੋਹਣੀ ਅੰਦਾਜ਼ ਪੈਦਾ ਹੁੰਦੀ ਹੈ। ਦੂਸਰੇ ਉਹ ਜਿਨ੍ਹਾਂ ਵਿੱਚੋਂ ਨਿਰਾ ਅਰਥ ਹੀ ਨਿਕਲਦਾ ਹੈ ਤੇ ਤੀਸਰੇ ਉਹ ਹਨ ਜਿਨਾਂ ਵਿੱਚ ਸੋਹਣੀ ਅਵਾਜ਼ ਤੇ ਅਰਥ ਦੋਵੇਂ ਇਕੱਠੇ ਹੁੰਦੇ ਹਨ। ਕਵੀ ਸਾਰਿਆਂ ਸ਼ਬਦਾਂ ਦੀ ਕੀਮਤ ਦਾ ਜਾਣੂ ਹੁੰਦਾ ਹੈ ਤੇ ਆਪਣੇ ਭਾਵਾਂ ਅਨੁਸਾਰ ਸ਼ਬਦਾਂ ਨੂੰ ਇਸ ਤ੍ਰੀਕੇ ਨਾਲ ਜੋੜਦਾ ਹੈ ਕਿ ਇੱਕ ਲੈ ਬੱਝ ਜਾਂਦੀ ਹੈ। ਇਸ ਬਿਨਾਂ ਕੋਈ ਆਪਣੇ ਆਪ ਨੂੰ ਕਵੀ ਨਹੀਂ ਕਹਾ ਸਕਦਾ। ਰਾਗ ਦੀ ਹੋਂਦ ਕਵਿਤਾ ਲਈ ਬੜੀ ਜ਼ਰੂਰੀ ਹੈ ਅਤੇ ਇਹ ਕਵਿਤਾ ਦੇ ਮਜ਼ਮੂਨ ਅਨੁਸਾਰ ਹੋਣੀ ਚਾਹੀਦੀ ਹੈ। ਬੇਅਰਥੀਆਂ ਸੁਰਾਂ ਜਾਂ ਸ਼ਬਦਾਂ ਦਾ ਰਾਗ ਕਵਿਤਾ ਵਿੱਚ ਕੋਈ ਮਹਾਨਤਾ ਨਹੀਂ ਰੱਖਦਾ।

ਲਹਿਜਾ -

ਕਵੀ ਦਾ ਕਵਿਤਾ ਕਹਿਣ ਦਾ ਇਕ ਖਾਸ ਲਹਿਜਾ ਵੀ ਹੁੰਦਾ ਹੈ। ਉਹ ਕਦੀ ਲੋਕਾਂ ਲਈ ਕਵਿਤਾ ਲਿਖਦਾ ਹੈ, ਕਦੇ ਕੇਵਲ ਆਪਣੇ ਲਈ, ਤੇ ਕਈ ਵਾਰੀ