ਪੰਨਾ:PUNJABI KVITA.pdf/30

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

੨੯

ਹੁੰਦੇ ਹਨ। ਇਸ ਦੀਆਂ ਫੇਰ ਦੋ ਕਿਸਮਾਂ ਹਨ - ਸੰਜੋਗ ਸ਼ਿੰਗਾਰ ਤੇ ਵਿਜੋਗ ਸ਼ਿੰਗਾਰ।

ਸੰਜੋਗ ਸ਼ਿੰਗਾਰ - ਇਸ ਵਿਚ ਪ੍ਰੇਮੀ ਤੇ ਪ੍ਰੇਮਕਾ ਦੀ ਪ੍ਰੇਮ-ਪੂਰਤੀ, ਮਿਲਾਪ, ਦਰਸ਼ਨ, ਗੱਲਾਂ ਬਾਤਾਂ ਆਦਿ ਦੇ ਗੁਣ ਹੁੰਦੇ ਹਨ।

ਵਿਜੋਗ ਸ਼ਿੰਗਾਰ - ਇਸ ਵਿਚ ਪ੍ਰੇਮੀ ਤੇ ਪ੍ਰੇਮਕਾ ਦੇ ਪ੍ਰੇਮ-ਵਿਜੋਗ, ਵਿਛੋੜਾ, ਬਿਰਹੋਂ, ਤੜਪ ਆਦਿ ਗੁਣ ਹੁੰਦੇ ਹਨ।

ਇਹ ਰਸ ਲਗ ਪਗ ਸਾਰੀਆਂ ਉੱਚੀਆਂ ਕਵਿਤਾਵਾਂ ਵਿਚ ਹੁੰਦਾ ਹੈ। ਪੰਜਾਬੀ ਸਾਹਿੱਤ ਵਿਚ ਗੁਰਬਾਣੀ ਤੇ ਵਾਰਸ ਦੀ ਹੀਰ ਵਿਚ ਇਸ ਦੇ ਆਮ ਨਮੂਨੇ ਮਿਲਦੇ ਹਨ।

੨. ਬੀਰ ਰਸ-ਇਸ ਰਸ ਵਿਚ ਬਹਾਦਰੀ, ਜੋਸ਼, ਦਲੇਰੀ ਆਦਿ ਦੇ ਗੁਣ ਹੁੰਦੇ ਹਨ। ਪੰਜਾਬੀ ਵਿਚ ਨਜਾਬਤ ਦੀ 'ਨਾਦਰ ਦੀ ਵਾਰ' ਵਿਚ ਇਹ ਰਸ ਮੌਜੂਦ ਹੈ।

੩. ਹਾਸ ਰਸ - ਇਸ ਰਸ ਵਿਚ ਹਾਸਾ, ਮੁਸਕ੍ਰਾਹਟ ਆਦਿ ਗੁਣ ਹੁੰਦੇ ਹਨ। ਪੰਜਾਬੀ ਵਿਚ ਸੁਥਰਾ, ਚਰਨ ਸਿੰਘ ਸ਼ਹੀਦ, ਈਸ਼ਰ ਸਿੰਘ (ਕ੍ਰਿਤ ਭਾਈਆ) ਵਿਚ ਇਹ ਰਸ ਆਮ ਹੈ।

੪. ਕਰੁਣਾ ਰਸ-ਇਸ ਰਸ ਵਿਚ ਮਨ ਨੂੰ ਦੁਖੀ ਕਰਨ ਜਾਂ ਰੁਆਉਣ ਵਾਲੇ ਗੁਣ ਹੁੰਦੇ ਹਨ। ਪੰਜਾਬੀ ਵਿਚ ਹਕੀਕਤ ਰਾਏ ਦੀ ਵਾਰ, ਹਾਸ਼ਮ ਦੀ ਸੱਸੀ ਤੇ ਸ਼ਹੀਦੀ ਪਰਸੰਗਾਂ ਵਿਚ ਇਹ ਰਸ ਬਹੁਤ ਮਿਲਦਾ ਹੈ।