ਇਹ ਵਰਕਾ ਤਸਦੀਕ ਕੀਤਾ ਗਿਆ ਏ
(੩੦)
੫. ਅਧਭੁਤ ਰਸ-ਇਸ ਵਿਚ ਹੈਰਾਨੀ, ਅਸਚਰਜਤਾ ਦੇ ਗੁਣ ਹੁੰਦੇ ਹਨ। ਗੁਰਬਾਣੀ ਤੇ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਇਸ ਰਸ ਦੇ ਨਮੂਨੇ ਮਿਲਦੇ ਹਨ।
੬. ਭਿਆਨਕ ਰਸ-ਇਸ ਰਸ ਵਿਚ ਵਹਿਮ, ਡਰ, ਖਤਰੇ, ਸਜ਼ਾ ਆਦਿ ਦੇ ਭਾਵ ਹੁੰਦੇ ਹਨ। ਕਵੀ ਅਹਿਮਦ ਯਾਰ ਨੇ ਕਿੱਸਾ ਕਾਮ ਰੂਪ ਵਿਚ ਚੁੜੇਲ ਦਾ ਵਰਨਨ ਕਰਦਿਆਂ ਹੋਇਆਂ ਇਸ ਨੂੰ ਖੂਬ ਨਿਭਾਇਆ ਹੈ।
੭. ਰੁਦਰ ਰਸ-ਇਸ ਰਸ ਵਿਚ ਗੁੱਸਾ, ਕ੍ਰੋਧ, ਕਲਪਨਾ ਆਦਿ ਭਾਵ ਹੁੰਦੇ ਹਨ।
੮. ਬੀਭਤਸ ਰਸ-ਇਸ ਰਸ ਵਿਚ ਨਫ਼ਰਤ, ਨਿੰਦਾ ਆਦਿ ਭਾਵ ਹੁੰਦੇ ਹਨ।
੯. ਸ਼ਾਂਤ ਰਸ-ਇਸ ਰਸ ਵਿਚ ਸ਼ਾਂਤੀ, ਸੰਤੋਖ ਆਦਿ ਭਾਵ ਹੁੰਦੇ ਹਨ। ਗੁਰਬਾਣੀ ਤੇ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਇਸ ਦੇ ਨਮੂਨੇ ਮਿਲਦੇ ਹਨ।