ਪੰਨਾ:PUNJABI KVITA.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੨)


ਸ਼ੇਖ ਫ਼ਰੀਦ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੰਜਾਬੀ ਕਵਿਤਾ ਦਾ ਮੋਢੀ ਥਾਪਦੇ ਹੋਏ ਅਸੀਂ ਪੰਜਾਬੀ ਕਵਿਤਾ ਨੂੰ ਤਿੰਨਾਂ ਸਮਿਆਂ ਵਿਚ ਵੰਡ ਸਕਦੇ ਹਾਂ——

੧.ਮੁਸਲਮਾਨੀ ਸਮਾਂ। ੨. ਖ਼ਾਲਸਈ ਸਮਾਂ।

੩.ਅੰਗ੍ਰੇਜ਼ੀ ਸਮਾਂ।

੧.ਮੁਸਲਮਾਨੀ ਸਮਾਂ——

ਦੇਸ ਦੇ ਸਾਹਿੱਤ ਉਤੇ ਉਥੋਂ ਦੇ ਸਮਾਜਕ,ਆਰਥਕ ਤੇ ਰਾਜਸੀ ਹਾਲਾਤ ਦਾ ਬੜਾ ਅਸਰ ਪੈਂਦਾ ਹੈ। ਸਾਹਿੱਤ ਉਹੋ ਜਿਹਾ ਪੈਦਾ ਹੁੰਦਾ ਹੈ, ਜਿਹੋ ਜਹੇ ਹਾਲਾਤ ਵਿਚੋਂ ਦੇਸ਼ ਉਸ ਵੇਲੇ ਲੰਘ ਰਿਹਾ ਹੋਵੇ। ਇਹੋ ਹਾਲਤ ਪੰਜਾਬੀ ਕਵਿਤਾ ਦੀ ਹੈ। ਇਸ ਸਮੇਂ ਵਿੱਚ ਨਿੱਤ ਬਾਹਰੋਂ ਹੱਲੇ ਹੁੰਦੇ ਰਹਿੰਦੇ ਸਨ। ਦੇਸ ਬਦ-ਅਮਨੀ ਦਾ ਸ਼ਿਕਾਰ ਸੀ! ਲੋਕਾਂ ਨੂੰ ਜਾਨ ਦੇ ਲਾਲੇ ਪਏ ਹੋਏ ਸਨ। ਕੁਦਰਤੀ ਅਸੂਲ ਹੈ ਕਿ ਔਖੇ ਵੇਲੇ ਰੱਬ ਚੇਤੇ ਆਉਂਦਾ ਹੈ। ਇਸ ਲਈ ਥਾਂ ਥਾਂ ਭਗਤ ਪੈਦਾ ਹੋ ਪਏਬਨਾਰਸ ਵਿਚ ਰਾਮਾਨੰਦ ਤੇ ਕਬੀਰ,ਬੰਗਾਲ ਵਿਚ ਚੰਡੀਦਾਸ ਤੇ ਚੈਤਨ,ਰਾਜਪੂਤਾਨੇ ਵਿਚ ਮੀਰਾਂਬਾਈ ਤੇ ਦਾਦੂ,ਮਹਾਰਾਸ਼ਟਰ ਵਿਚ ਨਾਮਦੇਵ ਤੇ ਤੁਕਾ ਰਾਮ,ਅਤੇ ਪੰਜਾਬ ਵਿਚ ਸਿੱਖ ਗੁਰੂ ਸਾਹਿਬਾਨ। ਇਨ੍ਹਾਂ ਭਗਤਾਂ ਨੇ ਨਾਮ ਦਾ ਉਪਦੇਸ਼ ਦਿੱਤਾ। ਨਾਲ ਹੀ ਪੰਜਾਬ ਵਿਚ ਬਾਬਾ ਫ਼ਰੀਦ,ਅਜਮੇਰ ਵਿੱਚ ਖ਼ਾਜਾ ਚਿਸ਼ਤੀ ਤੇ ਦੱਖਣ ਵਿਚ ਖ਼ਾਜਾ ਗੇਸੂ ਦਰਾਜ਼ ਮੁਸਲਮਾਨ ਫ਼ਕੀਰ ਹੋਏ। ਇਨ੍ਹਾਂ ਹਿੰਦੂ ਤੇ ਮੁਸਲਮਾਨ ਫ਼ਕੀਰਾਂ ਨੇ ਦੋਹਾਂ