ਪੰਨਾ:PUNJABI KVITA.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੩੪)

ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਸਤੇ ਬਲਵੰਡੇ ਨੇ ਵੀ ਪਹਿਲੇ ਪੰਜ ਗੁਰੂ ਸਾਹਿਬਾਂ ਦੀ ਉਸਤਤ ਵਿਚ ਇਕ ਵਾਰ ਲਿਖੀ ।

ਭਾਈ ਗੁਰਦਾਸ ਨੇ ਠੇਠ ਪੰਜਾਬੀ ਵਾਰਾਂ ਲਿਖੀਆਂ । ਇਨ੍ਹਾਂ ਦੀ ਕਵਿਤਾ ਗੁਰੂ ਸਾਹਿਬਾਂ ਦੀ ਬਾਣੀ ਦੀ ਵਿਆਖਿਆ ਹੈ । ਕਵਿਤਾ ਵਿਚ ਮੌਲਿਕਤਾ (Originality) ਨਾ ਹੋਣ ਕਰ ਕੇ ਵਲਵਲਾ ਘਰ ਹੈ,ਇਨ੍ਹਾ ਦੀ ਕਵਿਤਾ ਨੂੰ ਅਸੀਂ ਰਵਾਇਤੀ (Classical) ਕਵਿਤਾ ਆਖ ਸਕਦੇ ਹਾਂ ।

ਚੰਦ ਚਕੋਰ ਪੀਤ ਹੈ ਲਾਇ ਤਾਰ ਨਿਹਾਲੇ ।

ਚਕਵੀ ਸੁਰਜ ਹੇਤ ਹੈ ਮਿਲ ਹੋਨ ਸੁਖਾਲੇ ।

ਨੇਹੁੰ ਕਵਲ ਜਲ ਜਾਣੀਐ ਖਿੜ ਮੁੰਹ ਵੇਖਾਲੇ ।

ਮੋਰ ਬਬੀਏ ਬੋਲਦੇ ਵੇਖ ਬਦਲ ਕਾਲੇ ।

ਨਾਰਿ ਭਤਾਰ ਪਿਆਰ ਹੈ ਮਾਂ ਪੁੱਤ ਸਮ੍ਹਾਲੇ ।

ਪੀਰ ਮੁਰੀਦਾਂ ਪਿਰਹੜੀ ਉਹ ਨਿਬਹੈ ਨਾਲੇ ।

[ਭਾਈ ਗੁਰਦਾਸ]

ਅਕਬਰ ਦੇ ਵੇਲੇ ਛੱਜੂ, ਕਾਨ੍ਹਾ, ਪੀਲੂ ਆਦਿ ਭਗਤਾਂ ਨੇ ਵੀ ਕਵਿਤਾਵਾਂ ਲਿਖੀਆਂ ।

ਏਸ ਸਮੇਂ ਲਾਹੌਰ ਵਿਚ ਸ਼ਾਹ ਹੁਸੈਨ ਹੋਰੀਂ ਆਪਣੀ ਸੂਫ਼ੀ ਵਾਲੀ ਮਸਤੀ ਵਿਚ ਪਿਆਰ ਤੇ ਦਰਦ ਭਰੀ ਛਾਇਆਵਾਦ (Mystic) ਕਾਫੀਆਂ ਕਹਿ ਰਹੇ ਸਨ । ਇਨ੍ਹਾਂ ਦੀ ਬੋਲੀ ਮਿਲੀ ਤੇ ਠੇਠ ਸੀ । ਕਵਿਤਾ ਵਿਚ ਰਾਗ ਤੇ ਵਲਵਲਾ ਢੇਰ ਸੀ ।

{x-larger|

ਇਕ ਦਿਨ ਤੈਨੂੰ ਸੁਪਨਾ ਭੀ ਹੋਸਨ,


ਗਲੀਆਂ ਬਾਬਲ ਵਾਲੀਆਂ ।

}