ਪੰਨਾ:PUNJABI KVITA.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)

ਸਰੀਆਂ ਦੇ ਤਨ ਲਾਈਆਂ, ਗੋਸ਼ਤ ਗਿਧੀਆਂ।
ਬਿਧਨ ਰਾਤੀਂ ਆਈਆਂ, ਮਰਦਾਂ ਘੋੜਿਆਂ।
ਜੋਗਣੀਆਂ ਮਿਲ ਧਾਈਆਂ, ਲਹੂ ਪੀਣੀਆਂ।
ਫ਼ੌਜਾਂ ਮਾਰ ਹਟਾਈਆਂ, ਦੇਵਾਂ ਦਾਨਵਾਂ।

[ਗੁਰੂ ਗੋਬਿੰਦ ਸਿੰਘ]

ਕੁਝ ਚਿਰ ਬਾਅਦ ਸੂਫ਼ੀ ਫ਼ਕੀਰ ਬੁਲ੍ਹੇ ਸ਼ਾਹ ਹੋਇਆ ਜਿਸ ਨੇ ਆਪਣੀਆਂ ਕਾਫ਼ੀਆਂ ਇਕ-ਤਾਰੇ ਦੀ ਸੁਰ ਅਤੇ ਖੜਤਾਲਾਂ ਦੇ ਤਾਲ ਤੇ ਨਚ ਨਚ ਕੇ ਗਾਈਆਂ। ਆਪ ਦੀਆਂ ਕਾਫੀਆਂ ਬਹੁਤ ਹੀ ਮਸ਼ਹੂਰ ਹਨ। ਬੋਲੀ ਸਾਦਾ ਤੇ ਮਿਠੀ, ਵਲਵਲਾ ਡੂੰਘਾ ਪਿਆਰ ਉੱਚਾ ਤੇ ਸੱਚਾ ਹੈ। ਆਪ ਨੇ ਘਰੋਗੀ ਗੱਲਾਂ ਨੂੰ ਘਰੋਗੀ ਬੋਲੀ ਵਿਚ ਬੰਨ੍ਹ ਕੇ ਉੱਚੀਆਂ ਸਿਖਿਆਵਾਂ ਦੇਣ ਦਾ ਜਤਨ ਕੀਤਾ ਹੈ। ਆਪ ਪੰਜਾਬੀ ਕਵੀਆਂ ਵਿਚ ਉੱਚਾ ਦਰਜਾ ਰੱਖਦੇ ਹਨ:

ਮੈਂ ਉਡੀਕਾਂ ਕਰ ਰਹੀ, ਕਦੀ ਆ ਕਰ ਫੇਰਾ।
ਮੈਂ ਵਿਚ ਕਿਆ ਤੱਕਸੀਰ ਹੈ, ਮੈਂ ਬਰਦਾ ਤੇਰਾ।

[ਬੁਲ੍ਹੇ ਸ਼ਾਹ]

ਸੁਲਤਾਨ ਬਾਹੂ ਤੇ ਅਲੀ ਹੈਦਰ ਨੇ ਵੀ ਏਸੇ ਵੇਲੇ ਠੇਠ ਸੂਫੀ ਕਵਿਤਾ ਲਿਖੀ ਤੇ ਬਾਬਾ ਵਜੀਦ ਨੇ ਹਾਸ-ਰਸ ਕਵਿਤਾ।

ਲਗ ਪਗ ਇਸੇ ਸਮੇਂ ਪੀਲੂ ਤੇ ਹਾਫਜ਼ ਬਰਖੁਰਦਾਰ ਨੇ ਮਿਰਜ਼ਾ ਸਾਹਿਬਾਂ ਦੀ ਵਾਰੀ ਲਿਖੀ। ਪਹਿਲੇ ਵਿਚ ਪੰਜਾਬੀ ਸੁਭਾ ਅਨੁਸਾਰ ਬਨਵਿਟ ਘਟੇ ਸੀ, ਪਰ ਦੂਜੇ ਵਿਚ ਬਹੁਤੀ:-