ਪੰਨਾ:PUNJABI KVITA.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੦ )

ਪੰਜਾਬੀ ਕਵੀਆਂ ਦਾ ਬੜਾ ਕਦਰਦਾਨ ਸੀ, ਇਸ ਲਈਂ ਪੰਜਾਬੀ ਕਵਿਤਾ ਬਹੁਤ ਚਮਕ ਉਠੀ। ਹਾਸ਼ਮ ਮਹਾਰਾਜਾ ਸਾਹਿਬ ਦਾ ਖਾਸ ਦਰਬਾਰੀ ਕਵੀ ਸੀ। ਆਪ ਦੀ ਕਵਿਤਾ ਵਿੱਚ ਮੋਜ਼, ਸਿਆਣਪ, ਰਸ ਤੇ ਵਲਵਲਾ ਬਹੁਤ ਸੀ। ਆਪ ਪਿਛਲੀ ਉਮਰ ਵਿਚ ਸੂਫ਼ੀ ਵੀ ਹੋ ਗਏ ਸਨ। ਸੱਸੀ ਪੁਨੂੰ, ਲੈਲਾ ਮਜਨੂੰ, ਸ਼ੀਰੀਂ ਫ਼ਰਹਾਦ ਤੋਂ ਛੁਟ ਆਪ ਨੇ ਦੋਹੜੇ ਵੀ ਲਿਖੇ, ਜੋ ਮਾਹਰਫ਼ਤ ਦਾ ਖਜ਼ਾਨਾ ਹਨ ਸੱਸੀ ਨੂੰ ਦਾ ਕਿੱਸਾ ਬਹੁਤ ਵਧੀਆ ਹੈ।

ਕਾਮਲ ਸ਼ੌਕ ਮਾਹੀ ਦਾ ਮੈਨੂੰ, ਰਹੇ ਜਿਗਰ ਵਿਚ ਵਸਦਾ,
ਨੂੰ ਨੂੰ ਰਸਦਾ।
ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦਸਦਾ,
ਉਠ ਉਠ ਨਸਦਾ।
ਜਿਉਂ ਜਿਓ ਹਾਲ ਸੁਣਾਵਾਂ, ਰੋਵਾਂ, ਵੇਖ ਤਤੀ ਵਲ ਹਸਦਾ,
ਜ਼ਰਾ ਨਾਂ ਖਸਦਾ।
ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ,
ਬਿਰਹੋਂ ਰਸ ਦਾ।

ਮੀਆਂ ਕਾਦਰ ਯਾਰ ਇਕ ਜਟਕਾ ਜਿਹਾ ਮਾਮੂਲੀ ਕਵੀ ਸੀ। ਪੂਰਨ ਭਗਤ,ਰਾਜਾ ਰਸਾਲੂ ਅਤੇ ਸੋਹਣੀ ਆਦਿ ਕਿੱਸੇ ਲਿਖੇ। ਹਰੀ ਸਿੰਘ ਨਲੂਏ ਅਤੇ ਦੋਸਤ ਮੁਹੰਮਦ ਦੀ ਲੜਾਈ ਦਾ ਹਾਲ ਵਾਰ ਦੀ ਸ਼ਕਲ ਵਿਚ ਲਿਖਿਆ। ਪੂਰਨ ਭਗਤ ਲਿਖਣ ਤੇ ਆਪ ਨੂੰ ਇਕ ਖੂਹ ਇਨਾਮ ਵਜੋਂ ਮਿਲਿਆ।