ਪੰਨਾ:PUNJABI KVITA.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)

ਮੈਂ ਹੁੰਦਾ ਜਾਂ ਕੁਝ ਹੋਰ ਹੋਰ
ਮੋਰੀ ਵੱਖਰੀ ਜਾਪੇ ਤੋਰ ਤੋਰ
ਕੋਈ ਆਉਂਦੀ ਜਾਵੇ ਯਾਦ ਯਾਦ
ਜਿੰਦ ਹੁੰਦੀ ਜਾਵੇ ਸੁਆਦ ਸੁਆਦ
ਲੱਖ ਬੁਲੀਆਂ ਰੱਖਾਂ ਸੀੜ ਸੀੜ
ਨਹੀਂ ਲੁਕਦੀ ਦਿਲ ਦੀ ਪੀੜ ਪੀੜ
ਅਜ ਅੱਖਾਂ ਕਰਦੀਆਂ ਰੋਣ ਰੋਣ
ਤੇ ਹਿੱਕ ਕਿਸੇ ਦੀ ਧੋਣ ਧੋਣ
ਕੋਈ ਚੜਦਾ ਜਾਵੇ ਰੰਗ ਰੰਗ
ਮੈਨੂੰ ਦੁਨੀਆ ਜਾਪੇ ਤੰਗ ਤੰਗ।

[ਪ੍ਰੋ: ਮੋਹਨ ਸਿੰਘ]

ਖੁੱਲ੍ਹੀਂਂ ਅੱਖੀਂ ਦਿਲ ਲੁਟਾਇਆ, ਸਾਬਤ ਅਕਲੀਂ ਕੀਤਾ ਪਾਪ ।
ਅੱਖੀਆਂ ਲਾਈਆਂ ਦਿਲਲੁਟਾਇਆ,ਫ਼ਖ਼ਰ ਕਰਾਂ ਨਹੀਂ ਪਸਚਾਤਾਪ।
ਕੋਠੇ ਚੜ੍ਹ ਕੇ ਹੋਕਾ ਦਿੱਤਾ ਸੋਹਣੇ ਤਾਈਂ ਆਪਣੇ ਆਪ।
ਲੂੰ ਲੂੰ ਮੇਰਾ ਕੂਕ ਸੁਣਾਵੇ, ਜਪਦਾ ਜੀਅ ਕਿਸੇ ਦਾ ਜਾਪ।

[ਡਾਕਟਰ ਮੋਹਨ ਸਿੰਘ]

ਜੀਵਨ ਦਾ ਕਟੋਰਾ ਭਰਿਆ ਸੀ, ਨਕਾ-ਨਕ, ਕੰਢਿਆਂ ਤੀਕ,
ਡੁਲ੍ਹਣ ਡੁਲ੍ਹਣ ਪਿਆ ਕਰਦਾ,
ਇਹ ਨਕਾ-ਨਕ ਭਰਿਆ ਕਟੋਰਾ ਜੀਵਨ ਦਾ।
ਡੁਲ੍ਹਣਾ ਮੰਗਦਾ, ਕਿਸੇ ਸੁਹਣੀ ਜਿਹੀ ਅਧਖਿੜੀ ਕਲੀ ਉਤੇ,
ਜੀਵਨ ਉਡੀਕਦੀ ਉਤਾਂਹ ਮੂੰਹ ਕਰ ਕੇ ਜੋ।
ਨਾਂਹ ਮਿਲੀ ਕੋਈ ਐਸੀ ਕਲੀ, ਉਫ਼!
ਤੇ ਡੁਲ੍ਹ ਗਿਆ ਇਹ ਜੀਵਨ ਦਾ ਕਟੋਰਾ ਰੇਤ ਉਤੇ।