ਪੰਨਾ:PUNJABI KVITA.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੯)

ਖਿੜੇ ਚਮਨ ਵਿਚ ਨਾਲਾ ਵਹਿੰਦਾ, ਨਾ ਜਾਣਾ ਮੁੜ ਵਹੇ ਕਿ ਨਾ।
ਰੁਤ ਫਿਰਿਆਂ ਗੁਲਜ਼ਾਰ ਉਦਾਸੇ, ਸੁੰਦਰਤਾ ਮਤ ਰਹੇ ਕਿ ਨਾ।
ਸੁੰਦਰਤਾ ਦਾ ਹਾਏ ਵਿਛੋੜਾ, ਸੁੰਦਰ ਨਾਲਾ ਸਹੇ ਕਿ ਨਾ।
ਜੇਕਰ ਸਹੇ ਤਾਂ ਕੰਢੇ ਬਹਿ ਕੇ, ਨੈਣਾਂ ਛਹਿਬਰ ਛਹੇ ਕਿ ਨਾ।
ਹੇ ਦਿਲ ਅੱਖੀਓ ਸੱਧਰ ਲਾਹ ਲਓ, ਨਾ ਜਾਣਾ ਮੁੜ ਲਹੇ ਕਿ ਨਾ।
ਇਸ ਜ਼ਿੰਦਗੀ ਦਾ ਕੀ ਭਰਵਾਸਾ, ਆਉਂਦੀ ਰੁਤੇ ਰਹੇ ਕਿ ਨਾ।

[ਅਮਰ ਕੌਰ]

ਤੇਰੇ ਜਿਹਾ ਨਾ ਕੋਈ ਭੀ, ਮੈਂ ਤਕ ਤਕ ਰਹੀਆਂ।
ਤੇਰੇ ਦਰ ਤੇ ਰੁਲਦੀਆਂ, ਕਈ 'ਅੰਮ੍ਰਿਤ' ਜਹੀਆਂ।

[ਅੰਮ੍ਰਿਤ ਕੌਰ]

ਪੰਜਾਬੀ ਕਵਿਤਾ ਦੇ ਅਕਾਸ਼ ਤੇ ਕੁਝ ਨਵੇਂ ਤਾਰਿਆਂ ਦੀ ਚੁੰਧਿਆਉਣ ਵਾਲੀ ਲੋ ਫੁਟ ਰਹੀ ਹੈ, ਜਿਨ੍ਹਾਂ ਤੋਂ ਪੰਜਾਬੀ ਕਵਿਤਾ ਨੂੰ ਚਮਕਾਉਣ ਦੀ ਬਹੁਤ ਆਸ ਕੀਤੀ ਜਾਂਦੀ ਹੈ।

੨. ਪੰਜਾਬੀ ਕਵਿਤਾ ਉਤੇ ਬਾਹਰਲਾ ਅਸਰ

ਕਿਸੇ ਦੇਸ਼ ਦੇ ਸਾਹਿੱਤ ਦਾ ਉਥੋਂ ਦੇ ਇਤਿਹਾਸ ਨਾਲ ਬੜਾ ਡੂੰਘਾ ਸੰਬੰਧ ਹੁੰਦਾ ਹੈ। ਸਾਹਿੱਤ ਦਾ ਇਤਿਹਾਸ ਦੇ ਨਾਲ ਨਾਲ ਚਲਦਾ ਹੈ। ਦੇਸ਼ ਦੇ ਸਾਹਿੱਤ ਉਤੇ ਲਾਗਲੀਆਂ ਕੌਮਾਂ ਦਾ ਅਸਰ ਪੈਂਦਾ ਹੈ। ਇਹ ਅਸਰ ਦੋ ਪ੍ਰਕਾਰ ਦਾ ਹੁੰਦਾ ਹੈ——ਇਕ ਬਾਹਰ-ਮੁਖੀ ਅਰਥਾਤ ਬੋਲੀ, ਮੁਹਾਵਰੇ ਆਦਿ,