ਪੰਨਾ:PUNJABI KVITA.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੦)

ਅਤੇ ਦੂਜਾ ਅੰਤਰ-ਮੁਖੀ ਅਰਥਾਤ ਭਾਵ, ਵਿਚਾਰ ਆਦਿ।
ਪੰਜਾਬ ਮੁਢ ਤੋਂ ਹੀ ਬਾਹਰਲੇ ਹਮਲਾ-ਆਵਰਾਂ ਦਾ ਸ਼ਿਕਾਰ ਬਣਿਆ ਰਿਹਾ ਹੈ। ਆਰੀਆ, ਮੁਸਲਮਾਨ ਤੇ ਅੰਗ੍ਰੇਜ਼ ਕ੍ਰਮਵਾਰ ਇਸ ਤੇ ਆ ਕਾਬਜ਼ ਹੋਏ। ਇਨ੍ਹਾਂ ਦੀ ਬੋਲੀ ਅਤੇ ਸਾਹਿੱਤ ਦਾ ਪੰਜਾਬੀ ਕਵਿਤਾ ਤੇ ਅਸਰ ਪਿਆ। ਇਸ ਦਾ ਵੇਰਵਾ ਇਸ ਪ੍ਰਕਾਰ ਹੈ:——
(੧) ਸੰਸਕ੍ਰਿਤ, ਪਾਕ੍ਰਿਤ ਤੇ ਹਿੰਦੀ।
(੨) ਫ਼ਾਰਸੀ, ਅਰਬੀ ਤੇ ਉਰਦੂ। (੩) ਅੰਗ੍ਰੇਜ਼ੀ।
(੧) ਸਾਨੂੰ ਮੁਸਲਮਾਨੀ ਕਵਿਤਾ ਤੋਂ ਪਹਿਲਾਂ ਦੀ ਕਵਿਤਾ ਪੰਜਾਬੀ ਵਿੱਚ ਨਹੀਂ ਮਿਲਦੀ। ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਪੰਜਾਬੀ ਬੋਲੀ ਦੋ ਪਰਕਾਰ ਦੀ ਸੀ—— ਇਕ ਚੜ੍ਹਦੇ ਪਾਸੇ ਦੀ ਜੋ ਸੌਰਸੈਨੀ ਤੋਂ ਨਿਕਲੀ ਸੀ ਅਤੇ ਬ੍ਰਿਜ-ਭਾਸ਼ਾ ਨਾਲ ਮਿਲਦੀ ਸੀ ਅਤੇ ਦੂਜੀ ਲਹਿੰਦੀ ਜੋ ਮੁਲਤਾਨੀ ਨਾਲ ਮਿਲਦੀ ਜੁਲਦੀ ਸੀ। ਚੜ੍ਹਦੇ ਪਾਸੇ ਦੀ ਪੰਜਾਬੀ ਉਤੇ ਸੰਸਕ੍ਰਿਤ ਦਾ ਅਸਰ ਪੈਂਦਾ ਰਹਿੰਦਾ ਸੀ, ਪਰ ਲਹਿੰਦੀ ਬੋਲੀ ਇਸ ਦੇ ਅਸਰ ਤੋਂ ਪਰੇ ਸੀ। ਲਹਿੰਦੀ ਨੂੰ ਅਭ੍ਰੰਸ (ਵਿਗੜੀ ਹੋਈ ਪ੍ਰਾਕ੍ਰਿਤ) ਕਹਿੰਦੇ ਸਨ। ਪੂਰਬੀ ਪੰਜਾਬੀ ਜਿਸ ਤੇ ਸੰਸਕ੍ਰਿਤ ਦਾ ਅਸਰ ਸੀ, ਦਾ ਇਹ ਨਮੂਨਾ ਹੈ:——

'ਜੋਗ ਸਬਦੰ ਗਿਆਨ ਸਬਦੰ

ਬੇਦ ਸਬਦੰ ਬ੍ਰਾਹਮਣਹ।।'


(੨) ਮੁਸਲਮਾਨਾਂ ਦੇ ਆਉਣ ਤੇ ਪੰਜਾਬੀ ਤੇ ਪਹਿਲਾ ਅਸਰ ਜੋ ਪਿਆ ਉਹ ਇਹ ਸੀ ਕਿ ਅਰਬੀ ਫ਼ਾਰਸੀ ਦੇ ਸ਼ਬਦ