ਪੰਨਾ:PUNJABI KVITA.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੩)


ਸੂਰਤ ਸਿੰਘ ਵਿੱਚ ਵਰਤਿਆ। ਪ੍ਰੋਫ਼ੈਸਰ ਪੂਰਨ ਸਿੰਘ ਨੇ ਅੰਗ੍ਰੇਜ਼ੀ ਕਵੀਆਂ ਵਾਲਟ ਵਿਟਮੈਨ ਤੇ ਐਡਵਰਡ ਕਾਰਪੈਂਟਰ ਦੀ ਤਰਜ਼ ਪੰਜਾਬੀ ਕਵਿਤਾ ਵਿਚ ਪ੍ਰਚਲਤ ਕਰ ਦਿਤੀ। ਇਹ ਇਕ ਅਨੋਖਾ ਰਸ ਸੀ। ਆਪ ਨੇ ਸਿਰਖੰਡੀ ਤੋਂ ਵੀ ਲੰਘ ਕੇ ਐਸੀ ਕਵਿਤਾ ਲਿਖੀ ਜੋ ਅੰਤਰ-ਮੁਖੀ ਭਾਵ ਤੇ ਵਲਵਲੇ ਨਾਲ ਤਾਂ ਕਵਿਤਾ ਜਾਪਦੀ ਸੀ; ਪਰ ਛੰਦਾ-ਬੰਦੀ ਦੇ ਸਾਰੇ ਬੰਧਨਾਂ ਤੋਂ ਅਜ਼ਾਦ ਅਤੇ ਨਿਰੀ ਵਾਰਤਕ ਹੀ ਜਾਪਦੀ ਸੀ।
ਲਾਲਾ ਕਿਰਪਾ ਸਾਗਰ ਨੇ ਵਾਲਟਰ ਸਕਾਟ ਵਾਂਗ ਇਕ ਨਵਾਂ ਰਸ ਪੰਜਾਬੀ ਕਵਿਤਾ ਵਿਚ ਪ੍ਰਚੱਲਤ ਕੀਤਾ। ਉਹ ਇਹ ਕਿ ਆਪ ਨੇ ਲਖਸ਼ਮੀ ਦੇਵੀ ਲਿਖ ਕੇ ਆਪਣੇ ਦੇਸ ਦੇ ਦਰਿਆਵਾਂ, ਪਹਾੜਾਂ ਆਦਿ ਨਜ਼ਾਰਿਆਂ ਨੂੰ ਬੜੀ ਖ਼ੂਬੀ ਨਾਲ ਬਿਆਨ ਕੀਤਾ। ਇਹ ਅਸਲ ਵਿਚ ਦੇਸ਼-ਭਗਤੀ ਵਾਲੀ ਕਵਿਤਾ ਹੈ। ਨਵੀਨ ਖ਼ਿਆਲ ਤੇ ਨਵੀਨ ਛੰਦ ਪੰਜਾਬੀ ਵਿਚ ਪ੍ਰਚੱਲਤ ਹੋ ਗਏ।

੩. ਪੰਜਾਬੀ ਕਵਿਤਾ ਵਿਚ ਨਵਾਂ ਜੀਵਨ


ਪੰਜਾਬੀ ਕਵਿਤਾ ਕਈ ਦੌਰਾਂ ਵਿਚੋਂ ਲੰਘ ਚੁਕੀ ਹੈ। ਇਸ ਉਤੇ ਕਈ ਤਰ੍ਹਾਂ ਦੀਆਂ ਲਹਿਰਾਂ ਨੇ ਅਸਰ ਕੀਤਾ। ਅੱਜ ਕਲ ਦੀ ਪੰਜਾਬੀ ਕਵਿਤਾ ਦੇ ਸਮੇਂ ਨੂੰ ਨਵਾਂ ਜੀਵਨ (Renaissance) ਕਿਹਾ ਜਾਂਦਾ ਹੈ।
ਹਰ ਲਹਿਰ (ਕਿਸੇ ਨਾ ਕਿਸੇ ਮਜ਼੍ਹਬੀ, ਆਰਥਕ