ਪੰਨਾ:PUNJABI KVITA.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੪)

 ਜਾਂ ਰਾਜਸੀ ਲਹਿਰ ਦਾ ਅਸਰ ਹੁੰਦੀ ਹੈ। ਪੰਜਾਬੀ ਕਵਿਤਾ ਦਾ ਨਵਾਂ ਜੀਵਨ ਰਾਜਸੀ ਲਹਿਰ ਦਾ ਸਿੱਟਾ ਹੈ। ਇਹ ਪੰਜਾਬ ਵਿਚ ਅੰਗ੍ਰੇਜ਼ੀ ਰਾਜ ਦੀ ਬਰਕਤ ਹੈ। ਪੱਛਮੀ ਵਿਦਿਆ ਤੇ ਸਭਿੱੱਤਾ ਨੇ ਪੰਜਾਬੀ ਸਾਹਿੱਤ ਉਤੇ ਬਹੁਤ ਜ਼ਿਆਦਾ ਅਸਰ ਪਾਇਆ। ਅੰਗ੍ਰੇਜ਼ੀ ਸਾਹਿੱਤ ਦੁਨੀਆ ਭਰ ਦੇ ਸਾਹਿੱਤਾਂ ਨਾਲੋਂ ਜ਼ਿਆਦਾ ਹੈ।
ਇਸ ਸਮੇਂ ਤੋਂ ਪਹਿਲਾਂ ਦੀ ਕਵਿਤਾ ਦੀ ਹਾਲਤ ਦਾ ਅੰਦਾਜ਼ਾ ਲਾਉਣਾ ਜ਼ਰੂਰੀ ਹੈ। ਅੰਗ੍ਰੇਜ਼ਾਂ ਤੋਂ ਪਹਿਲਾਂ ਪੰਜਾਬ ਵਿਚ ਸਿੱਖਾਂ ਦਾ ਰਾਜ ਰਿਹਾ। ਉਸ ਸਮੇਂ ਦੇ ਕਵੀ ਲਕੀਰ ਦੇ ਫਕੀਰ ਸਨ। ਪੁਰਾਣੇ ਮਜ਼ਮੂਨ, ਪੁਰਾਣੇ ਤੋਲ ਤੇ ਪੁਰਾਣੀਆਂ ਗੱਲਾਂ ਨੂੰ ਹੀ ਘੜੀ ਮੁੜੀ ਲਿਖੀ ਜਾਂਦੇ ਸਨ। ਪੁਰਾਣੀ ਕਵਿਤਾ ਵਿੱਚ ਇਕੋ ਮਜ਼ਮੂਨ ਹੁੰਦਾ ਸੀ, ਉਸੇ ਤੇ ਕਵਿਤਾ ਲਿਖੀ ਜਾਂਦੀ ਸੀ। ਇਹ ਕਵਿਤਾ ਕਿੱਸੇ ਦੀ ਸ਼ਕਲ ਵਿਚ ਹੁੰਦੀ ਸੀ। ਹੀਰ ਰਾਂਝਾ, ਸੋਹਣੀ ਮਹੀਂਵਾਲ, ਲੇਲਾ ਮਜਨੂੰ, ਪੂਰਨ ਭਗਤ, ਰੂਪ ਬਸੰਤ, ਗੋਪੀ ਚੰਦ ਆਦਿ ਕਿੱਸੇ ਮੁੜ ਘਿੜ ਕੇ ਲਿਖੇ ਜਾਂਦੇ। ਜਾਂ ਫਿਰ ਦੂਜੀ ਕਿਸਮ ਦੀ ਕਵਿਤਾ ਸੂਫ਼ੀ ਖ਼ਿਆਲਾਂ ਦੀ ਹੁੰਦੀ ਸੀ, ਜਿਵੇਂ ਬੁੱਲ੍ਹੇ ਦੀਆਂ ਕਾਫ਼ੀਆਂਂ। ਪਰ ਇਸ ਦੇ ਪਿੱਛੇ ਵੀ ਇਕੋ ਮਜ਼ਮੂਨ ਪ੍ਰੇਮ ਹੁੰਦਾ ਸੀ। ਪਹਿਲੀ ਕਵਿਤਾ ਵਿੱਚ ਇਸ਼ਕ ਮਜ਼ਾਜੀ ਤੇ ਦੂਸਰੀ ਵਿਚ ਇਸ਼ਕ ਹਕੀਕੀ। ਪਹਿਲੀ ਕਿਸਮ ਦੀ ਕਵਿਤਾ ਵਿਚ ਹੁਨਰ ਜਾਂ ਬਨਾਵਟ ਜ਼ਿਆਦਾ ਹੁੰਦੀ ਸੀ, ਪਰ ਦੂਸਰੀ ਕਿਸਮ ਦੀ ਕਵਿਤਾ ਵਿਚ ਬਨਾਵਟ ਘੱਟ,ਪਰ ਵਲਵਲਾ ਜ਼ਿਆਦਾ। ਛੰਦ ਗਿਣਤੀ ਦੇ ਵਰਤੇ ਜਾਂਦੇ ਸਨ-ਬੈਂਤ ਤੇ ਦਵੱਈਆ। ਕਾਫ਼ੀਆਂ ਵਿਚ