ਪੰਨਾ:PUNJABI KVITA.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੫)


ਘੱਟ ਵਧ ਤੋਲ ਵੀ ਵਰਤੇ ਜਾਂਦੇ ਸਨ। ਇਸ ਸਮੇਂ ਦੀ ਕਵਿਤਾ ਦੀ ਬੋਲੀ ਮਿਠੀ ਤਾਂ ਜ਼ਰੂਰ ਸੀ, ਪਰ ਉਸ ਵਿਚ ਗਿਣੇ-ਮਿਥੇ ਖ਼ਿਆਲ ਹੀ ਬੱਝ ਸਕਦੇ ਸਨ।
ਨਵੇਂ ਜੀਵਨ ਦੇ ਮੁਢਲੇ ਕਵੀ ਭਾਈ ਵੀਰ ਸਿੰਘ ਜੀ ਹਨ। ਆਪ ਨੇ ਅੰਗ੍ਰੇਜ਼ੀ ਸਾਹਿੱਤ ਤੋਂ ਪ੍ਰਭਾਵਤ ਹੋ ਕੇ ਕਈ ਤਰ੍ਹਾਂ ਦੇ ਮਜ਼ਮੂਨਾਂ ਤੇ ਲਿਖਣਾ ਸ਼ੁਰੂ ਕੀਤਾ। ਪਹਿਲੇ ਕਵੀ ਕੁਦਰਤ ਨੂੰ ਕਵਿਤਾ ਵਿਚ ਨਹੀਂ ਸਨ ਲਿਆਉਂਦੇ। ਅੰਗ੍ਰੇਜੀ ਸਾਹਿੱਤ ਦਾ ਇਹ ਅਸਰ ਹੋਇਆ ਕਿ ਕਵੀ ਇਸ ਨੂੰ ਆਪਣੀ ਕਵਿਤਾ ਵਿਚ ਲਿਆਉਣ ਲੱਗੇ। ਭਾਈ ਵੀਰ ਸਿੰਘ ਜੀ ਕੁਦਰਤ ਦੇ ਕਵੀ ਮੰਨੇ ਜਾਂਦੇ ਹਨ। ਆਪ ਨੇ ਆਪਣੀ ਕਵਿਤਾ ਵਿਚ ਕੁਦਰਤ ਨੂੰ ਵਰਡਜ਼ ਵਰਥ (Words Worth) ਵਾਂਗ ਖੂਬ ਨਿਭਾਇਆ ਹੈ। ਅੰਗ੍ਰੇਜ਼ੀ ਬਲੈਂਂਕ-ਵਰਸ਼ (Blank verse) ਦਾ ਅਸਰ ਇਹ ਹੋਇਆ ਕਿ ਸਿਰਖੰਡੀ ਛੰਦ-ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਵਿੱਚ ਵਰਤਿਆ ਸੀ, ਪਰ ਹੁਣ ਪੰਜਾਬੀ ਉਸ ਨੂੰ ਬਿਲਕੁਲ ਭੁਲਾ ਚੁਕੇ ਸਨ-ਮੁੜ ਸੁਰਜੀਤ ਹੋ ਪਿਆ। ਭਾਈ ਵੀਰ ਸਿੰਘ ਨੇ ਆਪਣਾ ਮਹਾਂ ਕਾਵਿ ਰਾਣਾ ਸੂਰਤ ਸਿੰਘ ਇਸ ਛੰਦ ਵਿੱਚ ਲਿਖਿਆ। ਵਾਲਟ ਵਿਟਮੈਨ ਦੀ ਖੁਲ੍ਹੀ ਕਵਿਤਾ ਦਾ ਅਸਰ ਪੰਜਾਬੀ ਕਵਿਤਾ ਉਤੇ ਇਹ ਹੋਇਆ ਕਿ ਪ੍ਰੋਫ਼ੈਸਰ ਪੂਰਨ ਸਿੰਘ ਨੇ ਆਪਣੀ ਪੁਸਤਕ 'ਖੁਲ੍ਹੇ ਮੈਦਾਨ' ਖੁਲ੍ਹੀ ਕਵਿਤਾ ਵਿਚ ਹੀ ਲਿਖੀ ਹੈ।
ਨਵੇਂ ਖ਼ਿਆਲਾਂ ਦੇ ਆਉਣ ਦੇ ਨਾਲ ਬੋਲੀ ਦੀਆਂ ਹੱਦਾਂ ਨੂੰ ਵੀ ਹੋਰ ਚੌੜਾ ਕਰਨ ਦੀ ਲੋੜ ਪਈ। ਕਈ