ਪੰਨਾ:PUNJABI KVITA.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵਿਤਾ


੧. ਕੋਮਲ ਹੁਨਰ

ਕੁਦਰਤ ਦੀ ਰਚਨਾ ਵਿਚਲੀਆਂ ਸਾਰੀਆਂ ਸ਼ੈਆਂ ਕਿਸੇ ਨਾ ਕਿਸੇ ਹੱਦ ਤਕ ਲਾਭਦਾਇਕ ਜਾਂ ਉਪਯੋਗੀ ਹੁੰਦੀਆਂ ਹਨ। ਇਸ ਤੋਂ ਛੁਟ ਇਨ੍ਹਾਂ ਵਿਚ ਇਕ ਹੋਰ ਗੁਣ ਵੀ ਹੁੰਦਾ ਹੈ ਜਿਸ ਨੂੰ ਸੁੰਦਰਤਾ ਕਹਿੰਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਦੁਨੀਆ ਵਿਚ ਕੋਈ ਕੁੁਰੂਪ ਜਾਂ ਕੋਝੀ ਸ਼ੈ ਹੈ ਈ ਨਹੀਂ। ਸੰਦਰਤਾ ਦੀ ਹੋਂਦ ਲਈ ਸਭ ਤੋਂ ਪਹਿਲਾਂ ਇਕ-ਸਾਰਤਾ ( Harmony) ਦੀ ਲੋੜ ਹੁੰਦੀ ਹੈ। ਜਿਸ ਚੀਜ਼ ਵਿਚ ਉਸ ਦੇ ਤੱਤਾਂ ਦੀ ਇਕ-ਸਾਰਤਾ ਜਿੰਨੀ ਵਧ ਹੁੰਦੀ ਹੈ ਓਨੀ ਹੀ ਉਹ ਸੁੰਦਰ ਹੁੰਦੀ ਹੈ।

ਮਨੁੱਖ ਦੀਆਂ ਬਣਾਈਆਂ ਹੋਈਆਂ ਵਸਤਾਂ ਵਿਚ ਵੀ ਉਪਯੋਗਤਾ (Utility) ਤੇ ਸੁੰਦਰਤਾ ਹੁੰਦੀ ਹੈ। ਕਿਸੇ ਚੀਜ਼ ਵਿਚ ਇਹ ਦੋਵੇਂ ਗੁੁਣ ਵਖੋ ਵਖਰੇ ਵੀ ਹੋ ਸਕਦੇ ਹਨ ਪਰ ਮਨੁੱਖੀ ਸੁਭਾ ਅਨੁਸਾਰ ਲੋੜਵੰਦੀਆਂ ਚੀਜ਼ਾਂ ਨੂੰ ਵੀ ਸੋਹਣਾ ਬਣਾਇਆ ਜਾਂਦਾ ਹੈ। ਜਿਸ ਖੂਬੀ ਦੇ ਇਨਸਾਨ ਵਿਚ ਹੋਣ ਕਰਕੇ ਕਿਸੇ ਚੀਜ਼ ਵਿਚ ਲਾਭਦਾਇਕਤਾ ਤੇ ਸੁੰਦਰਤਾ ਲਿਆਂਦੀ ਜਾਂਦੀ ਹੈ ਉਸ ਨੂੰ ਹੁਨਰ ਕਹਿੰਦੇ ਹਨ।