ਪੰਨਾ:PUNJABI KVITA.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੦)


(੭) ਮੌਲਿਕਤਾ——

ਰੋਮਾਂਟਿਕ ਕਵੀ ਕਿਸੇ ਦੀ ਨਕਲ ਨਹੀਂ ਕਰਦਾ। ਉਹ ਆਪਣਾ ਰਸਤਾ ਸਦਾ ਨਵਾਂ ਹੀ ਚੁਣਦਾ ਹੈ। ਪੁਰਾਣੀ ਚੀਜ਼ ਨੂੰ ਵੀ ਨਵੇਂ ਹੀ ਢੰਗ ਨਾਲ ਪੇਸ਼ ਕਰਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੇ 'ਪੂਰਨ' ਦੇ ਪੁਰਾਣੇ ਕਿੱਸੇ ਨੂੰ ਨਵੇਂ ਹੀ ਢੰਗ ਨਾਲ ਲਿਖਿਆ ਹੈ।
(੮) ਬੋਲੀ——
ਰੋਮਾਂਟਿਕ ਕਵੀ ਬੜੀ ਸਾਦੀ ਤੇ ਸਰਲ ਬੋਲੀ ਵਰਤਦਾ ਹੈ, ਪਰ ਭਾਵ-ਪੂਰਤ।
ਪੰਜਾਬ ਰੋਮਾਂਟਿਕ ਦੇਸ ਹੈ। ਇਸ ਦੀ ਹਰ ਇਕ ਚੀਜ਼ ਵਿਚ ਰੋਮਾਂਸ ਭਰਿਆਂ ਪਿਆ ਹੈ। ਇਥੋਂ ਦੇ ਦਰਿਆ ਤੇ ਪਹਾੜ ਰੋਮਾਂਟਿਕ ਹਨ, ਇਥੋਂ ਦੇ ਬੰਦੇ ਰੋਮਾਂਟਿਕ ਹਨ ਤੇ ਇਥੋਂ ਦੇ ਕਵੀ ਰੋਮਾਂਟਿਕ ਹਨ। ਇਸੇ ਲਈ ਪ੍ਰੋਫ਼ੈਸਰ ਪੂਰਨ ਸਿੰਘ ਜੀ 'ਜਵਾਨ ਪੰਜਾਬ ਦੇ' ਨਾਮੀ ਕਵਿਤਾ ਵਿਚ ਲਿਖਦੇ ਹਨ:——
ਇਥੇ ਜਾਨ ਆਈ, ਰੂਹ ਆਇਆ, ਰੱਬ ਆਇਆ,
ਗੀਤ ਅਸਮਾਨੀ ਆਇਆ, ਦਿਲ ਆਇਆ ਬਖ਼ਸ਼ ਦਾ,
ਇੱਥੇ ਚਾ ਦੇ ਅਸਮਾਨ ਟੁਟੇ,
ਇਥੇ ਹੁਸਨ ਖੁਦਾਈ ਦਾ ਅਵਤਾਰ ਆਇਆ,
ਪੰਜਾਬੀ ਕਵਿਤਾ ਵਿਚ ਰਵਾਇਤੀ ਸਮਾਂ ਸੱਚ ਪੁਛੋ ਤਾਂ ਕਦੀ ਆਇਆ ਹੀ ਨਹੀਂ, ਸਾਰੀ ਪੰਜਾਬੀ ਕਵਿਤਾ ਰੋਮਾਂਸ ਨਾਲ ਭਰੀ ਪਈ ਹੈ। ਪੁਰਾਣੀ ਕਵਿਤਾ ਵਿਚ ਗੀਤ ਸੁਧੇ ਰੋਮਾਂਸ