ਪੰਨਾ:PUNJABI KVITA.pdf/62

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੬੧)


ਨਾਲ ਗੁਧੇ ਪਏ ਹਨ। ਗੁਰੂ ਨਾਨਕ ਦੇਵ ਜੀ, ਜਦੋਂ ਫ਼ਲਸਫ਼ੇ ਨੂੰ ਛਡ ਕੇ ਦਿਲ ਦੀਆਂ ਗੱਲਾਂ ਕਰਦੇ ਹਨ, ਰੋਮਾਂਸ ਫੁਟ ਫੁਟ ਪੈਂਦੀ ਹੈ। ਪ੍ਰੋ: ਪੂਰਨ ਸਿੰਘ ਅਸਲੀ ਰੋਮਾਂਟਿਕ ਕਵੀ ਹੋਇਆ ਹੈ। ਉਸ ਦੀ ਕਵਿਤਾ ਵਿਚ ਵਲਵਲੇ ਦੇ ਹੜ੍ਹ ਹਨ। ਇਸ ਤੋਂ ਮਗਰੋਂ ਇਸੇ ਤਰ੍ਹਾਂ ਦਾ ਕਵੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੈ। ਭਾਈ ਵੀਰ ਸਿੰਘ 'ਅੱਧਾ ਰਵਾਇਤੀ ਹੈ ਤੇ ਅੱਧਾ ਰੋਮਾਂਟਿਕ। ਪ੍ਰੋਫ਼ੈਸਰ ਮੋਹਨ ਸਿੰਘ, ਕਿਰਪਾ ਸਾਗਰ, ਚਾਤ੍ਰਿਕ ਆਦਿ ਅੱਜ ਕਲ ਦੇ ਰੋਮਾਂਟਿਕ ਕਵੀ ਹਨ।

ਰੋਮਾਂਟਿਕ ਕਵਿਤਾ ਦੇ ਨਮੂਨੇ

ਆ ਖ਼ਾਬਾ ਤੈਨੂੰ ਖੰਡ ਖੁਲਾਵਾਂ, ਦੂਰੀ ਛੰਨੇ ਵਿਚ। ਸੌ ਵਰ੍ਹਿਆਂ ਦੇ ਯਾਰ ਮਿਲਾਵੇਂ, ਹਿਕ ਘੜੀ ਦੇ ਵਿਚ।

ਤੂੰ ਹੱਸਦੀ ਦਿਲ ਰਾਜ਼ੀ ਮੇਰਾ,
ਲਗਦੇ ਨੇ ਬੋਲ ਪਿਆਰੇ!
ਚਲ ਕਿਧਰੇ ਦੋ ਗੱਲਾਂ ਕਰੀਏ,
ਬਹਿ ਕੇ ਨਦੀ ਕਿਨਾਰੇ।
ਲੁਕ ਲੁਕ ਲਾਈਆਂ ਪਰਗਟ ਹੋਈਆਂ,
ਵੱਜ ਗਏ ਢੋਲ ਨਗਾਰੇ।
ਸੋਹਣੀਏ! ਆ ਜਾ ਨੀ,
ਡੁਬਦਿਆਂ ਨੂੰ ਰੱਬ ਤਾਰੇ।

ਚਿੱਟਾ ਕਾਗਜ਼ ਕਾਲੀ ਸਿਆਹੀ,
ਗੂੜ੍ਹੇ ਅੱਖਰ ਪਾਵਾਂ,