ਪੰਨਾ:PUNJABI KVITA.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੨)

ਲਿਖ ਪਰਵਾਨਾ ਮਾਹੀ ਤਾਈਂ,
ਪੱਧਰਾਂ ਖੋਲ੍ਹ ਸੁਣਾਵਾਂ।
ਭੁੱਲ ਜਾਣ ਦੁਖ ਸਾਰੇ ਪੁਰਾਣੇ,
ਜੋ ਮੁੜ ਦਰਸ਼ਨ ਪਾਵਾਂ।

ਮੁੜ ਪੌ ਸਿਪਾਹੀਆ ਵੇ:-
ਹਰਦਮ ਸ਼ਗਨ ਮਨਾਵਾਂ।
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ।
ਚਲਾ ਤ ਭਿਜੈ ਕੰਬਲੀ ਰਹਾਂ ਤੇ ਤੁਟੈ ਨੇਹੁ॥
ਭਿਜਉ ਸਿਜਉ ਕੰਬਲੀ ਅਲਹੁ ਵਰਸਉ ਮੇਹੁ॥
ਜਾਇ ਮਿਲਾ ਤਿਨ੍ਹਾ ਸਜਣਾ ਤੁਟਉ ਨਾਹੀ ਨੇਹੁ॥

[ਸ਼ੇਖ ਫਰੀਦ]


ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ।
ਨਦਰੀ ਕਿਸੈ ਨ ਆਵਉ ਨਾ ਕਿਛ ਪੀਆ ਨ ਖਾਉ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ॥
ਮਸੂ ਤੋਟਿ ਨ ਆਵਈ ਲੇਖਣਿ ਪਉਣ ਚਲਾਉ।
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡ ਆਖਾ ਨਾਉ॥

[ਗੁਰੂ ਨਾਨਕ]


ਚਾਰੇ ਪੱਲੇ ਚੁਨੜੀ ਨੈਣ ਰੋਂਦੀ ਦੇ ਭਿੰਨੇ।
ਆਵਣ ਆਵਣ ਕਹਿ ਗਏ ਜਾਹੁ ਬਾਗਾਂ ਪੁੰੰਨੇ।
ਕਤ ਨਾ ਜਾਣਾਂ ਪੂਣੀਆਂ ਦੋਸ਼ ਦੇਂਦੀ ਹਾਂ ਮੁੰਨੇ।
ਲਿਖਣਹਾਰਾ ਲਿਖ ਗਿਆ,ਕੀ ਹੁੰਦਾ ਰੁੰਨੇ।